ਨਵੀਂ ਦਿੱਲੀ, ਜੇਐੱਨਐੱਨ : ਬੁੱਧਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਉਛਾਲ ਦਰਜ ਕੀਤਾ ਗਿਆ, ਜਦਕਿ ਪੈਟਰੋਲ ਦੀ ਕੀਮਤਾਂ ਸਥਿਰ ਹਨ, ਅੱਜ ਡੀਜ਼ਲ ਦੀਆਂ ਕੀਮਤਾਂ 'ਚ 13 ਪੈਸੇ ਦਾ ਵਾਧਾ ਹੋਇਆ। ਸੋਮਵਾਰ ਨੂੰ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ 'ਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਇਸ ਨਾਲ ਦਿੱਲੀ 'ਚ ਡੀਜ਼ਲ ਦੀ ਕੀਮਤ 81.18 ਰੁਪਏ 'ਤੇ ਪਹੁੰਚ ਗਈ ਹੈ ਜੋ ਕਿ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਹੈ। ਮੰਗਲਵਾਰ ਨੂੰ ਈਂਧਨ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਤੇਲ ਕੰਪਨੀਆਂ ਸਿਰਫ਼ ਡੀਜ਼ਲ ਦਾ ਰੇਟ ਵਾਧਾ ਰਹੀਆਂ ਹਨ।

ਕੀ ਹੈ ਤੁਹਾਡੇ ਸ਼ਹਿਰ ਦਾ ਰੇਟ


ਦਿੱਲੀ 'ਚ ਡੀਜਲ 81.18 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ ਜਦਕਿ ਪੈਟਰੋਲ 80.43 ਪ੍ਰਤੀ ਲੀਟਰ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 87.19 ਤੇ ਡੀਜ਼ਲ 79.40 ਰੁਪਏ ਪ੍ਰਤੀ ਲੀਟਰ ਹੈ। ਚੇੱਨਈ 'ਚ ਡੀਜ਼ਲ 78.22 ਰੁਪਏ ਪ੍ਰਤੀ ਲੀਟਰ ਹੈ, ਜਦਕਿ 83.63 ਹੈ। ਕੋਲਕਾਤਾ 'ਚ ਡੀਜ਼ਲ 76.33 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ, ਉੱਥੇ ਪੈਟਰੋਲ 82.10 ਪ੍ਰਤੀ ਲੀਟਰ ਹੈ। ਨੋਇਡਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 81.08 ਰੁਪਏ ਪ੍ਰਤੀ ਲੀਟਰ ਹੈ ਜਦ ਕਿ ਡੀਜ਼ਲ 73.13 ਰੁਪਏ ਪ੍ਰਤੀ ਲੀਟਰ 'ਚ ਵਿੱਕ ਰਿਹਾ ਹੈ। ਪਟਨਾ 'ਚ ਪੈਟਰੋਲ 83.31 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.05 ਰੁਪਏ ਪ੍ਰਤੀ ਲੀਟਰ ਹੈ। ਲਖਨਊ 'ਚ ਪੈਟਰੋਲ 80.98 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.03 ਰੁਪਏ ਪ੍ਰਤੀ ਲੀਟਰ ਹੈ।

ਪਿਛਲੇ ਹਫ਼ਤੇ ਦੀ ਸ਼ੁਰੂਆਤੀ ਦਿਨਾਂ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਪਗ ਨਰਮੀ ਸੀ ਪਰ ਅੰਤਿਮ ਦਿਨਾਂ 'ਚ ਦੁਨੀਆ ਹਰ ਹਿੱਸੇ 'ਚ ਤੇਜ਼ੀ ਦਿਖੀ ਹੈ।

Posted By: Rajnish Kaur