ਨਵੀਂ ਦਿੱਲੀ, ਜੇਐੱਨਐੱਨ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਇਜਾਫਾ ਕੀਤਾ ਹੈ। ਅੱਜ ਵੀ ਲਗਾਤਾਰ 5ਵੇਂ ਦਿਨ ਦੇਸ਼ ਭਰ 'ਚ ਪੈਟਰੋਲ 12 ਤੋਂ 13 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਦਿੱਲੀ 'ਚ ਇਹ ਪ੍ਰਤੀ 13 ਪੈਸੇ ਮਹਿੰਗਾ ਹੋ ਕੇ 81.62 ਰੁਪਏ 'ਤੇ ਪਹੁੰਚ ਗਿਆ ਹੈ। ਹਾਲਾਂਕਿ ਡੀਜਲ ਦੇ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ। ਡੀਜ਼ਲ ਦੀ ਕੀਮਤ 'ਚ ਪਿਛਲੇ 23 ਦਿਨਾਂ ਤੋਂ ਕੋਈ ਫੇਰਬਦਲ ਨਹੀਂ ਹੋਇਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 81.62 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਇਕ ਲੀਟਰ ਪੈਟਰੋਲ 83.13, ਮੁੰਬਈ 'ਚ 88.28 ਤੇ ਚੇਨਈ 'ਚ ਇਕ ਲੀਟਰ ਪੈਟਰੋਲ 84.64 ਰੁਪਏ ਪ੍ਰਤੀ ਲੀਟਰ 'ਚ ਮਿਲ ਰਿਹਾ ਹੈ।


ਉੱਥੇ ਹੀ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਅੱਜ ਦਿੱਲੀ 'ਚ ਡੀਜ਼ਲ 73.56 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 77.06, ਮੁੰਬਈ 'ਚ 80.11 ਤੇ ਚੇਨਈ 'ਚ ਇਕ ਲੀਟਰ ਡੀਜ਼ਲ 78.86 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ਼ ਜਾਣਕਾਰੀ ਐੱਸਐੱਮਐੱਸ ਰਾਹੀਂ ਲੈ ਸਕਦੇ ਹੋ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਨੋਇਡਾ 'ਚ ਡੀਜ਼ਲ 73.87 ਲਖਨਊ 'ਚ 73.77 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਚਾਰ ਮਹਾਨਗਰਾਂ ਤੋਂ ਇਲਾਵਾ, ਨੋਇਡਾ 'ਚ ਪੈਟਰੋਲ 82.01, ਰਾਂਚੀ 'ਚ 81.16, ਲਖਨਊ 'ਚ 81.91 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਅੰਤਰਰਾਸ਼ਟਰੀ ਬਾਲਣ ਬਾਜ਼ਾਰ (International fuel market) 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁੱਖ ਹੈ। ਇਸ ਦੇ ਬਾਵਜੂਦ ਘਰੇਲੂ ਮਾਰਕਿਟ 'ਚ ਪੈਟਰੋਲ ਦੀ ਕੀਮਤ 'ਚ ਵਾਧਾ ਜਾਰੀ ਹੈ। ਸਰਕਾਰ ਦੁਆਰਾ ਸੰਚਾਲਿਤ ਤੇਲ Marketing ਕੰਪਨੀਆਂ - ਇੰਡੀਅਨ ਆਇਲ, ਭਾਰਤੀ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰ ਦਿਨ ਸਵੇਰੇ 6 ਵਜੇ ਤੋਂ ਕੀਮਤਾਂ 'ਚ ਬਦਲਾਅ ਨੂੰ ਲਾਗੂ ਕਰਦੀਆਂ ਹਨ।

Posted By: Rajnish Kaur