ਨਈਂ ਦੁਨੀਆ, ਜੇਐੱਨਐੱਨ : ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਸੀ ਤੇ ਇਹ ਸਿਲਸਿਲਾ 22ਵੇਂ ਦਿਨ ਐਤਵਾਰ ਨੂੰ ਰੁਕਿਆ। ਦਿੱਲੀ 'ਚ ਇਸ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਇਜ਼ਾਫਾ ਨਹੀਂ ਹੋਇਆ। ਦਿੱਲੀ 'ਚ ਪੈਟਰੋਲ 80.38 ਰੁਪਏ ਲੀਟਰ ਤੇ ਡੀਜ਼ਲ ਮਿਲ ਰਿਹਾ ਹੈ। ਸਰਕਾਰੀ ਆਈਲ ਮਾਰਕਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ। ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸ ਦੌਰਾਨ ਪੈਟਰੋਲ ਦੀ ਕੀਮਤ 9.12 ਰੁਪਏ ਤੇ ਡੀਜ਼ਲ ਦੀ ਕੀਮਤ 10.77 ਰੁਪਏ ਵੱਧ ਗਈ। ਸ਼ਨਿੱਚਰਵਾਰ ਨੂੰ ਪੈਟਰੋਲ ਦੇ ਭਾਅ 25 ਪੈਸੇ ਤੇ ਡੀਜ਼ਲ ਦੇ ਭਾਅ 21 ਪੈਸੇ ਵਧੇ ਸੀ।

ਮੁੰਬਈ 'ਚ ਪੈਟਰੋਲ 87.14 ਰੁਪਏ ਲੀਟਰ ਤੇ ਡੀਜ਼ਲ 78.71 ਰੁਪਏ ਲੀਟਰ ਮਿਲ ਰਿਹਾ ਹੈ। ਦੇਸ਼ ਦੀ ਆਰਥਿਕ ਰਾਜਥਾਨੀ 'ਚ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਜਦਕਿ ਡੀਜ਼ਲ ਦੇ ਭਾਅ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੋਈ ਹੈ। ਕੱਲਕਤਾ 'ਚ ਪੈਟਰੋਲ 82.05 ਰੁਪਏ ਲੀਟਰ ਤੇ ਡੀਜ਼ਲ 75.52 ਰੁਪਏ ਲੀਟਰ ਵਿਕ ਰਿਹਾ ਹੈ। ਇਸ ਤ੍ਹਰਾਂ ਚੇਨੱਈ 'ਚ ਪੈਟਰੋਲ 83.59 ਰੁਪਏ ਤੇ ਡੀਜ਼ਲ 77.61 ਰੁਪਏ ਲੀਟਰ 'ਤੇ ਉਪਲੱਬਧ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 7 ਜੂਨ ਨੂੰ ਇਜ਼ਾਫਾ ਹੋ ਰਿਹਾ ਸੀ। ਇਸ ਨਾਲ ਪਹਿਲਾਂ ਕੋਰੋਨਾ ਲਾਕਡਾਊਨ ਦੀ ਵਜ੍ਹਾ ਕਾਰਨ 83 ਦਿਨਾਂ ਤਕ ਕੀਮਤ ਸਾਮਾਨ ਰਹੀ ਸੀ। ਦਿੱਲੀ 'ਚ 24 ਜੂਨ ਨੂੰ ਕਈ ਦਹਾਕਿਆਂ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੀ ਜਦੋਂ ਡੀਜ਼ਲ ਦੀ ਕੀਮਤ ਪੈਟਰੋਲ ਦੀਆਂ ਕੀਮਤਾਂ ਤੋਂ ਜ਼ਿਆਦਾ ਹੋ ਗਈ ਸੀ। ਇਸ ਦੀ ਵਜ੍ਹਾ ਕਾਰਨ ਉਨ੍ਹਾਂ ਲੋਕਾਂ ਨੂੰ ਝਟਕਾ ਲੱਗਾ ਸੀ ਜੋ ਡੀਜ਼ਲ ਦੀਆਂ ਗੱਡੀਆਂ ਲਈ ਜ਼ਿਆਦਾ ਕੀਮਤ ਅਦਾ ਕਰਦੇ ਹਨ।

Posted By: Ravneet Kaur