ਨਵੀਂ ਦਿੱਲੀ, ਜੇਐੱਨਐੱਨ। ਹਫ਼ਤੇ ਦੇ ਦੂਸਰੇ ਦਿਨ ਮੰਗਲਵਾਰ ਨੂੰ ਜਿੱਥੇ ਪੂਰੇ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਪੰਜਾਬ 'ਚ ਦੋਵਾਂ ਦੀ ਕੀਮਤ 'ਚ ਕਟੌਤੀ ਆਈ ਹੈ। ਕੌਮੀ ਰਾਜਧਾਨੀ 'ਚ ਪੈਟਰੋਲ 10 ਪੈਸੇ ਦੇ ਵਾਧੇ ਨਾਲ 73.30 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਪੈਸੇ ਦੀ ਕਟੌਤੀ ਨਾਲ 65.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਅੱਜ ਪੈਟਰੋਲ ਦੀ ਕੀਮਤ 'ਚ 9 ਪੈਸੇ ਦਾ ਵਾਧਾ ਹੋਇਆ ਹੈ। ਜਿਸ ਨਾਲ ਇੱਥੇ 76 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਥੇ ਹੀ ਡੀਜ਼ਲ 6 ਪੈਸੇ ਦੇ ਵਾਧੇ ਨਾਲ 68.20 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਕਟੌਤੀ ਦਰਜ ਕੀਤੀ ਗਈ ਹੈ। ਇੱਥੇ ਪੈਟਰੋਲ 2.13 ਰੁਪਏ ਦੀ ਗਿਰਾਵਟ ਨਾਲ 71.56 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ 1.38 ਰੁਪਏ ਦੀ ਕਟੌਤੀ ਨਾਲ 63.98 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੱਸਣ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ।

Posted By: Akash Deep