ਨਵੀਂ ਦਿੱਲੀ, ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਮੁੱਲ ਵਿਚ ਰਾਹਤ ਤੋਂ ਬਾਅਦ ਅੱਜ ਇਨ੍ਹਾਂ 'ਚ ਫਿਰ ਤੇਜ਼ੀ ਨਜ਼ਰ ਆਈ। ਸ਼ੁੱਕਰਵਾਰ ਨੂੰ ਦੇਸ਼ ਵਿਚ ਜਿੱਥੇ ਪੈਟਰੋਲ 8 ਪੈਸੇ ਮਹਿੰਗਾ ਹੋਇਆ ਉੱਥੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਤੋਂ ਬਾਅਦ ਰਾਜਧਾਨੀ ਵਿਚ ਅੱਜ ਪੈਟਰੋਲ 71.81 ਰੁਪਏ ਲੀਟਰ ਮਿਲ ਰਿਹਾ ਹੈ।

ਪੰਜਾਬ ਦੇ ਜਲੰਧਰ ਵਿਚ ਪੈਟਰੋਲ 71.70 ਰੁਪਏ ਅਤੇ ਡੀਜ਼ਲ 65.99 ਰੁਪਏ ਪ੍ਰਤੀ ਲੀਟਰ, ਲੁਧਿਆਣਾ ਵਿਚ ਪੈਟਰੋਲ 72.13 ਰੁਪਏ ਅਤੇ ਡੀਜ਼ਲ 66.38 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ 'ਚ ਪੈਟਰੋਲ 72.24 ਰੁਪਏ ਅਤੇ ਡੀਜ਼ਲ 66.49 ਰੁਪਏ, ਪਟਿਆਲਾ 'ਚ ਪੈਟਰੋਲ 72.07 ਰੁਪਏ ਅਤੇ ਡੀਜ਼ਲ 66.32 ਰੁਪਏ ਪ੍ਰਤੀ ਲੀਟਰ ਅਤੇ ਬਠਿੰਡਾ ਵਿਚ ਪੈਟਰੋਲ 71.55 ਰੁਪਏ ਅਤੇ ਡੀਜ਼ਲ 65.84 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

Posted By: Seema Anand