ਨਵੀਂ ਦਿੱਲੀ, ਬਿਜ਼ਨੈੱਸ ਡੈਸਕ: ਤੇਲ ਕੰਪਨੀਆਂ ਨੇ ਐਤਵਾਰ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਅੱਜ ਕੁਝ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਕਿਤੇ ਕੀਮਤ ਵਧੀ ਹੈ ਤੇ ਕਿਤੇ ਕੀਮਤ ਘਟੀ ਹੈ। ਸਾਰੇ ਪੈਟਰੋਲ ਪੰਪਾਂ 'ਤੇ ਨਵੇਂ ਰੇਟ ਮੁਤਾਬਕ ਤੇਲ ਮਿਲ ਰਿਹਾ ਹੈ।

ਅੱਜ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਹਰਿਆਣਾ 'ਚ ਅੱਜ ਤੇਲ ਦੀਆਂ ਕੀਮਤਾਂ 'ਚ ਕੁਝ ਵਾਧਾ ਹੋਇਆ ਹੈ। ਹਾਲਾਂਕਿ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਚਾਰ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ।

ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 102.63 ਰੁਪਏ ਅਤੇ 94.24 ਰੁਪਏ ਹੈ। ਕੋਲਕਾਤਾ 'ਚ ਇਕ ਲੀਟਰ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ 'ਚ ਮਿਲ ਰਿਹਾ ਹੈ।

ਤੁਹਾਡੇ ਸ਼ਹਿਰ 'ਚ ਕੀ ਹੈ ਨਵਾਂ ਰੇਟ

- ਦਿੱਲੀ ਦੇ ਨਾਲ ਲੱਗਦੇ ਯੂਪੀ ਦੇ ਨੋਇਡਾ ਵਿਚ ਪੈਟਰੋਲ 96.92 ਰੁਪਏ ਅਤੇ ਡੀਜ਼ਲ 90.08 ਰੁਪਏ ਹੋ ਗਿਆ ਹੈ।

-ਗਾਜ਼ੀਆਬਾਦ ਵਿਚ ਪੈਟਰੋਲ 96.58 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

-ਫਰੀਦਾਬਾਦ 'ਚ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇੱਥੇ ਪੈਟਰੋਲ 97.49 ਰੁਪਏ ਅਤੇ ਡੀਜ਼ਲ 90.35 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

-ਗੁਰੂਗ੍ਰਾਮ 'ਚ ਪੈਟਰੋਲ 97.18 ਰੁਪਏ ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

-ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

-ਕਾਨਪੁਰ 'ਚ ਪੈਟਰੋਲ 96.70 ਰੁਪਏ ਅਤੇ ਡੀਜ਼ਲ 89.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

-ਵਾਰਾਣਸੀ ਵਿੱਚ ਪੈਟਰੋਲ 96.81ਰੁਪਏ ਅਤੇ ਡੀਜ਼ਲ 90.00 ਰੁਪਏ ਹੋ ਗਿਆ ਹੈ।

-ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਆਪਣੇ ਜਾਣੀਏ ਆਪਣੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੇ ਰੇਟ

ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣਨ ਲਈ ਤੁਹਾਨੂੰ ਇੱਕ ਐਸਐਮਐਸ ਭੇਜਣਾ ਪਵੇਗਾ। ਬੀਪੀਸੀਐਲ ਦੇ ਗਾਹਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰਨ ਲਈ RSP <ਡੀਲਰ ਕੋਡ> ਟਾਈਪ ਕਰਕੇ 9223112222 'ਤੇ SMS ਭੇਜਦੇ ਹਨ। ਇੰਡੀਅਨ ਆਇਲ (IOC) ਦੇ ਗਾਹਕ RSP<ਡੀਲਰ ਕੋਡ> ਨੂੰ 9224992249 'ਤੇ SMS ਕਰ ਸਕਦੇ ਹਨ। HPCL ਗਾਹਕ HPPRICE <ਡੀਲਰ ਕੋਡ> ਟੈਕਸਟ ਨੰਬਰ 9222201122 'ਤੇ ਭੇਜਦੇ ਹਨ।

Posted By: Sandip Kaur