ਬਿਜਨੈਸ ਡੈਸਕ, ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ ਵਿਚ 20 ਪੈਸੇ ਤਾਂ ਡੀਜ਼ਲ ਦਾ ਕੀਮਤ ਵਿਚ 26 ਪੈਸੇ ਦੇ ਵਾਧੇ ਦੀ ਹੈ। ਦਿੱਲੀ ’ਚ ਸੋਮਵਾਰ ਨੂੰ ਪੈਟਰੋਲ 83.71 ਰੁਪਏ ਅਤੇ ਡੀਜ਼ਲ 73.87 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ। ਇਸ ਤੋਂ ਪਹਿਲਾਂ ਬੀਤੇ ਅਗਸਤ ਵਿਚ ਡੀਜ਼ਲ 73 ਰੁਪਏ ਤੋਂ ਉਪਰ ਚੱਲ ਰਿਹਾ ਸੀ।

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤਾਂ ਵੱਧ ਲਡ਼ੀਵਾਰ 83.71 ਰੁਪਏ, 85.19 ਰੁਪਏ, 90.34 ਰੁਪਏ ਅਤੇ 86.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਚਾਰੇ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਲਡ਼ੀਵਾਰ 73.87 ਰੁਪਏ, 77.44 ਰੁਪਏ, 80.51 ਰੁਪਏ ਅਤੇ 79.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਹੋਰ ਸ਼ਹਿਰਾਂ ਦੀਆਂ ਗੱਲ ਕਰੀਏ ਤਾਂ ਨੋਇਡਾ ਵਿਚ ਪੈਟਰੋਲ 83.67 ਰੁਪਏ ਪ੍ਰਤੀ ਲੀਟਰ ਹੈ।

ਸਰਕਾਰ ਵੱਲੋਂ ਸੰਚਾਲਿਤ ਤੇਲ ਮਾਰਕਿਟਿੰਗ ਕੰਪਨੀਆਂ-ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੂਸਤਾਨ ਪੈਟਰੋਲਰੀਅਮ ਹਰ ਦਿਨ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ ਐਸਐਮਐਸ ਜ਼ਰੀਏ ਲੈ ਸਕਦੇ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮੀਸ਼ਲ ਅਤੇ ਹੋਰ ਚੀਜ਼ਾਂ ਜੋਡ਼ਨ ਤੋਂ ਬਾਅਦ ਇਸ ਦਾ ਮੁੱਲ ਲਗਪਗ ਦੱੁਗਣਾ ਹੋ ਜਾਂਦਾ ਹੈ। ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੂਡ ਦੀ ਕੀਮਤਾਂ ਕੀ ਹਨ, ਇਸ ਆਧਾਰ ’ਤੇ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ।

Posted By: Tejinder Thind