ਜੇਐੱਨਐੱਨ, ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਡੀਜ਼ਲ ਦੇ ਭਾਅ ਫਿਰ ਘੱਟ ਗਏ ਹਨ, ਜਦਕਿ ਪੈਟਰੋਲ ਦੇ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਡੀਜ਼ਲ ਦੇ ਰੇਟ 10 ਪੈਸੇ ਦੀ ਕਟੌਤੀ ਹੋਈ ਹੈ। ਵੀਰਵਾਰ ਨੂੰ ਦਿੱਲੀ 'ਚ ਪੈਟਰੋਲ 81.06 ਰੁਪਏ ਹੀ ਰਿਹਾ ਜਦਕਿ ਡੀਜ਼ਲ 10 ਪੈਸੇ ਸਸਤਾ ਹੋ ਕੇ 70.53 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ, ਅੱਜ ਦਿੱਲੀ 'ਚ ਇਕ ਲੀਟਰ ਡੀਜ਼ਲ ਦੀ ਕੀਮਤ 70.53 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 76.93 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਇਕ ਲੀਟਰ ਡੀਜ਼ਲ 74.05 ਤੇ ਚੇਨਈ 'ਚ ਇਕ ਲੀਟਰ 76.01 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ।

ਜੇ ਪੈਟਰੋਲ ਦੀ ਗੱਲ ਕਰੀਏ ਤਾਂ ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 81.06 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 87.74 ਰੁਪਏ ਪ੍ਰਤੀ ਲੀਟਰ, ਕੋਲਕੋਤਾ 'ਚ ਇਕ ਲੀਟਰ ਪੈਟਰੋਲ 82.59 ਤੇ ਚੇਨਈ 'ਚ ਇਕ ਲੀਟਰ ਪੈਟਰੋਲ 84.14 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ। ਚਾਰ ਮਹਾਨਗਰ ਦੇ ਇਲਾਵਾ ਨੋਇਡਾ 'ਚ ਪੈਟਰੋਲ 81.58, ਰਾਂਚੀ 'ਚ 80.73 ਲਖਨਊ 'ਚ 81.48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਸਰਕਾਰ ਦੁਆਰਾ ਸੰਚਾਲਿਤ ਤੇਲ ਮਾਰਕੀਟ ਕੰਪਨੀਆਂ-ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰ ਦਿਨ ਸਵੇਰੇ 6 ਵਜੇ ਤੋਂ ਕੀਮਤਾਂ 'ਚ ਕਿਸੇ ਵੀ ਬਦਲਾਅ ਨੂੰ ਲਾਗੂ ਕਰਦੀ ਹੈ। ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦਾ ਹੈ। ਤੁਸੀਂ ਇਸ ਦੀ ਜਾਣਕਾਰੀ.... ਜ਼ਰੀਏ ਲੈ ਸਕਦੇ ਹਨ।

Posted By: Sarabjeet Kaur