ਨਵੀਂ ਦਿੱਲੀ, ਜੇਐੱਨਐੱਨ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਡੀਜ਼ਲ ਦੇ ਰੇਟ 'ਚ ਕਟੌਤੀ ਕੀਤੀ ਹੈ। ਕਈ ਦਿਨਾਂ ਤੋਂ ਬਾਅਦ ਰੇਟ 'ਚ ਕਟੌਤੀ ਹੋਈ ਹੈ। ਦਿੱਲੀ 'ਚ ਡੀਜ਼ਲ ਰੇਟ 'ਚ ਅੱਜ 16 ਪੈਸੇ ਦੀ ਕਟੌਤੀ ਹੋਈ ਹੈ। ਹਾਲਾਂਕਿ ਪੂਰੇ ਦੇਸ਼ 'ਚ ਅੱਜ ਪੈਟਰੋਲ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੱਲ੍ਹ ਵੀ ਪੈਟਰੋਲ ਦੇ ਰੇਟ ਕੋਈ ਬਦਲਾਅ ਨਹੀਂ ਹੋਇਆ ਸੀ। ਆਈਓਸੀਐੱਲ ਨਾਲ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਲੀਟਰ ਦੀ ਕੀਮਤ 73.40 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 79.94 ਰੁਪਏ ਪ੍ਰਤੀ ਲੀਟਰ , ਕੋਲਕਾਤਾ 'ਚ ਇਕ ਲੀਟਰ ਡੀਜ਼ਲ 76.90 ਤੇ ਚੇਨਈ 'ਚ ਇਕ ਲੀਟਰ ਡੀਜ਼ਲ 78.71 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ।

ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 88.73 ਰੁਪਏ ਪ੍ਰਤੀ ਲੀਟਰ, ਲੀਟਰ 'ਚ ਇਕ ਲੀਟਰ ਪੈਟਰੋਲ 83.57 ਤੇ ਚੇਨਈ 'ਚ ਲੀਟਰ ਪੈਟਰੋਲ 85.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚਾਰ ਮਹਾਨਗਰ, ਨੋਇਡਾ 'ਚ ਪੈਟਰੋਲ 82.36, ਰਾਂਚੀ 'ਚ 81.52, ਲਖਨਉ 'ਚ 82.26 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਪੈਟਰੋਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

Posted By: Rajnish Kaur