ਨਵੀਂ ਦਿੱਲੀ, ਜੇਐੱਨਐੱਨ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਇਜਾਫਾ ਕੀਤਾ ਹੈ। ਅੱਜ ਲਗਾਤਾਰ 6ਵੇਂ ਦਿਨ ਦੇਸ਼ ਭਰ 'ਚ ਪੈਟਰੋਲ ਦੇ ਰੇਟ ਵਧੇ ਹਨ। ਦਿੱਲੀ 'ਚ ਇਹ ਪ੍ਰਤੀ ਲੀਟਰ 11 ਪੈਸੇ ਮਹਿੰਗਾ ਹੋ ਕੇ 81.173 ਰੁਪਏ 'ਤੇ ਪਹੁੰਚਾ ਗਿਆ ਹੈ। ਹਾਲਾਂਕਿ ਡੀਜ਼ਲ ਦੇ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ। ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ 24 ਦਿਨਾਂ ਤੋਂ ਕੋਈ ਫੇਰਬਦਲ ਨਹੀਂ ਹੋਇਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 81.173 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 88.39 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਇਕ ਲੀਟਰ ਪੈਟਰੋਲ 83.24 ਤੇ ਚੇਨਈ 'ਚ ਇਕ ਲੀਟਰ ਪੈਟਰੋਲ 84.73 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਉੱਥੇ ਹੀ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਅੱਜ ਦਿੱਲੀ 'ਚ ਡੀਜ਼ਲ 73.56 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 77.06, ਮੁੰਬਈ 'ਚ 80.11 ਤੇ ਚੇਨਈ 'ਚ ਇਕ ਲੀਟਰ ਡੀਜ਼ਲ 78.86 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇਹ ਆਪਣੇ ਪਹਿਲੇ ਰੇਟ 'ਤੇ ਬਣਿਆ ਹੋਇਆ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਨੋਇਡਾ 'ਚ 73.87, ਲਖਨਊ 'ਚ 73.77 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਭਾਅ 'ਚ ਰੋਜ਼ਾਨਾ ਬਦਲਦੇ ਰਹਿੰਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ ਐੱਸਐੱਮਐੱਸ ਰਾਹੀਂ ਵੀ ਲੈ ਸਕਦੇ ਹੋ।

Posted By: Rajnish Kaur