ਨਵੀਂ ਦਿੱਲੀ- ਵੀਰਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੇਸ਼ ਦੇ ਚਾਰ ਮਹਾਨਗਰਾਂ 'ਚ ਪੈਟਰੋਲ ਦੀ ਕੀਮਤ 'ਚ 7 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਜਦਕਿ ਡੀਜ਼ਲ ਦੀਆਂ ਕੀਮਤਾਂ 'ਚ 8 ਪੈਸੇ ਪ੍ਰਤੀ ਲੀਟਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਦੇਸ਼ ਦੇ ਚਾਰ ਮਹਾਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨੰਈ 'ਚ ਪੈਟਰੋਲ ਦੀ ਕੀਮਤ 71.73 ਰੁਪਏ, 77.36 ਰੁਪਏ ਰਹੀ, ਉੱਥੇ ਚਾਰ ਮਹਾਨਗਰਾਂ 'ਚ ਡੀਜ਼ਲ ਦੀਆਂ ਕੀਮਤਾਂ ਵਧ ਕੇ 67 ਰੁਪਏ, 68.79ਰੁਪਏ ਤੇ 70.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ, ਜਿਸ ਨਾਲ ਫਿਲਹਾਲ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਦਿਖ ਰਹੀ ਹੈ।

ਜਲੰਧਰ 'ਚ ਪੈਟਰੋਲ ਦੀ ਕੀਮਤ 71.65 ਤੇ ਡੀਜ਼ਲ 65.90 ਰੁਪਏ ਹੋ ਗਈ ਹੈ। ਲੁਧਿਆਣੇ 'ਚ ਪੈਟਰੋਲ 72.12 ਤੇ 66.33, ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 72.23 ਤੇ 66.43 ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Amita Verma