ਜੇਐੱਨਐੱਨ, ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਸੁੱਕਰਵਾਰ ਨੂੰ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਸਸਤਾ ਵਿਕ ਰਿਹਾ ਹੈ। ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਇਹ ਰਾਹਤ ਵਾਲੀ ਖ਼ਬਰ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਅੱਜ ਕਿਸ ਭਾਅ ਵਿਕ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 6 ਪੈਸੇ ਦੀ ਕਟੌਤੀ ਨਾਲ 72.86 ਰੁਪਏ 'ਤੇ ਆ ਗਈ ਹੈ। ਉੱਥੇ ਹੀ ਡੀਜ਼ਲ 5 ਪੈਸੇ ਦੀ ਕਟੌਤੀ ਨਾਲ 65.80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਦਿੱਲੀ ਨਾਲ ਲਗਦੇ ਸ਼ਹਿਰਾਂ ਗੁਰੂਗ੍ਰਾਮ ਤੇ ਨੋਇਡਾ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਣਦੇ ਹਾਂ। ਨੋਇਡਾ 'ਚ ਅੱਜ ਪੈਟਰੋਲ 2 ਪੈਸੇ ਸਸਤਾ ਹੋ ਕੇ ਦਿੱਲੀ ਤੋਂ ਮਹਿੰਗਾ 74.59 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਵੀ 2 ਪੈਸੇ ਸਸਤਾ ਹੋ ਕੇ 66.09 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਓਧਰ ਗੁਰੂਗ੍ਰਾਮ 'ਚ ਅੱਜ ਪੈਟਰੋਲ 3 ਪੈਸੇ ਸਸਤਾ ਹੋ ਕੇ 72.79 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 2 ਪੈਸੇ ਸਸਤਾ ਹੋ ਕੇ 65.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 43 ਪੈਸੇ ਦੇ ਵਾਧੇ ਨਾਲ 73.44 ਰੁਪਏ ਤੇ ਡੀਜ਼ਲ 39 ਪੈਸੇ ਦੇ ਵਾਧੇ ਨਾਲ 65.38 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ। ਜਲੰਧਰ 'ਚ ਪੈਟਰੋਲ 14 ਪੈਸੇ ਵੱਧ ਕੇ 72.85 ਰੁਪਏ ਤੇ ਡੀਜ਼ਲ 13 ਪੈਸੇ ਦੇ ਵਾਧੇ ਨਾਲ 64.84 ਰੁਪਏ ਪ੍ਰਤੀ ਲਿਟਰ ਵਿਕ ਰਹੇ ਹਨ। ਹੈ। ਲੁਧਿਆਣਾ 'ਚ ਪੈਟਰੋਲ 6 ਪੈਸੇ ਦੀ ਕਟੌਤੀ ਨਾਲ 73.23 ਰੁਪਏ ਤੇ ਡੀਜ਼ਲ 4 ਪੈਸੇ ਦੀ ਕਟੌਤੀ ਨਾਲ 65.19 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ।

Posted By: Seema Anand