ਬਿਜਨੈਸ ਡੈਸਕ, ਨਵੀਂ ਦਿੱਲੀ : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ, ਜਿਸ ਨਾਲ ਇਹ 84.95 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ। ਉਥੇ ਦਿੱਲੀ ਵਿਚ ਡੀਜ਼ਲ ਦੇ ਭਾਅ ਵਿਚ ਵੀ 25 ਪੈਸੇ ਦਾ ਵਾਧੇ ਹੋਣ ਲਾਲ ਇਸ ਦੀ ਕੀਮਤ 75.13 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਆਓ ਹੁਣ ਦੇਸ਼ ਦੇ ਹੋਰ ਮਹਾਨਗਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਾਰੇ ਜਾਣਦੇ ਹਾਂ।

ਮਾਇਆਨਗਰੀ ਮੁੰਬਈ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਾਧੇ ਨਾਲ 91.56 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ, ਉਥੇ ਡੀਜ਼ਲ ਦੇ ਭਾਅ ਵਿਚ ਹੋਏ ਵਾਧੇ ਨਾਲ 81.87 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।

ਉਥੇ ਚੰਡੀਗਡ਼੍ਹ ਦੀ ਗੱਲ ਕਰੀਏ ਤਾਂ 24 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 81.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ ਵਿਚ 25 ਪੈਸੇ ਦੇ ਵਾਧੇ ਨਾਲ 74.88 ਰੁਪਏ ਪ੍ਰਤੀ ਹੋ ਗਿਆ ਹੈ।

ਲੁਧਿਆਣਾ ਵਿਚ 25 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 86.47 ਰੁਪਏ ’ਤੇ ਪਹੁੰਚ ਗਈ ਹੈ। ਉਥੇ ਡੀਜ਼ਲ ਦੀ ਗੱਲ ਕਰੀਏ ਤਾਂ 25 ਪੈਸੇ ਦੇ ਵਾਧੇ ਨਾਲ 77.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਜਲੰਧਰ ਵਿਚ ਪੈਟਰੋਲ ਦੀ ਕੀਮਤ 24 ਪੈਸੇ ਦੇ ਵਾਧੇ ਨਾਲ 86.03 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਦੇ ਭਾਅ ਵਿਚ 26 ਪੈਸੇ ਦਾ ਵਾਧਾ ਹੋਇਆ ਹੈ ਤੇ ਇਸ ਦੀ ਕੀਮਤ 76.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Posted By: Tejinder Thind