Petrol Diesel Price : ਦੋ ਦਿਨਾਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 25-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ 'ਚ ਪੈਟਰੋਲ 25 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ ਤੇ ਇੱਥੇ ਲੋਕਾਂ ਨੂੰ ਇਕ ਲੀਟਰ ਪੈਟਰੋਲ ਲਈ 90.83 ਰੁਪਏ ਪ੍ਰਤੀ ਲੀਟਰ ਦੇਣੇ ਪੈ ਰਹੇ ਹਨ। ਉੱਥੇ ਹੀ ਡੀਜ਼ਲ 'ਚ 35 ਪੈਸੇ ਦਾ ਵਾਧਾ ਹੋਇਆ ਹੈ। ਇਸ ਲਈ ਪ੍ਰਤੀ ਲੀਟਰ ਡੀਜ਼ਲ ਲਈ 81.32 ਰੁਪਏ ਦੇਣੇ ਪੈ ਰਹੇ ਹਨ। 1 ਜਨਵਰੀ 2021 ਨੂੰ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਸੀ। ਉੱਥੇ ਹੀ ਡੀਜ਼ਲ 73 ਰੁਪਏ 87 ਪੈਸੇ ਵੇਚਿਆ ਜਾ ਰਿਹਾ ਸੀ। ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ।

ਪ੍ਰਮੁੱਖ ਸ਼ਹਿਰਾਂ 'ਚ 22 ਫਰਵਰੀ ਨੂੰ ਪੈਟਰੋਲ ਤੇ ਡੀਜ਼ਲ ਦੇ ਭਾਅ

ਦਿੱਲੀ : ਪੈਟਰੋਲ 90.93 ਰੁਪਏ ਪ੍ਰਤੀ ਲੀਟਰ, ਡੀਜ਼ਲ 81.32 ਰੁਪਏ ਪ੍ਰਤੀ ਲੀਟਰ

ਮੁੰਬਈ : ਪੈਟਰੋਲ 97.34 ਰੁਪਏ ਪ੍ਰਤੀ ਲੀਟਰ, ਡੀਜ਼ਲ 88.44 ਰੁਪਏ ਪ੍ਰਤੀ ਲੀਟਰ

ਕੋਲਕਾਤਾ : ਪੈਟਰੋਲ 91.12 ਰੁਪਏ ਪ੍ਰਤੀ ਲੀਟਰ, ਡੀਜ਼ਲ 84.20 ਰੁਪਏ ਪ੍ਰਤੀ ਲੀਟਰ

ਚੇਨਈ : ਪੈਟਰੋਲ 92.90 ਰੁਪਏ ਪ੍ਰਤੀ ਲੀਟਰ, ਡੀਜ਼ਲ 86.31 ਰੁਪਏ ਪ੍ਰਤੀ ਲੀਟਰ

ਬੈਂਗਲੁਰੂ : ਪੈਟਰੋਲ 93.98 ਰੁਪਏ ਪ੍ਰਤੀ ਲੀਟਰ, ਡੀਜ਼ਲ 86.21 ਰੁਪਏ ਪ੍ਰਤੀ ਲੀਟਰ

ਹੈਦਰਾਬਾਦ : ਪੈਟਰੋਲ 94.54 ਰੁਪਏ ਪ੍ਰਤੀ ਲੀਟਰ, ਡੀਜ਼ਲ 88.69 ਰੁਪਏ ਪ੍ਰਤੀ ਲੀਟਰ

ਭੋਪਾਲ : ਪੈਟਰੋਲ 98.96 ਰੁਪਏ ਪ੍ਰਤੀ ਲੀਟਰ, ਡੀਜ਼ਲ 89.60 ਰੁਪਏ ਪ੍ਰਤੀ ਲੀਟਰ

ਪਟਨਾ : ਪੈਟਰੋਲ 93.25 ਰੁਪਏ ਪ੍ਰਤੀ ਲੀਟਰ, ਡੀਜ਼ਲ 86.57 ਰੁਪਏ ਪ੍ਰਤੀ ਲੀਟਰ

ਜੈਪੁਰ : ਪੈਟਰੋਲ 97.47 ਰੁਪਏ ਪ੍ਰਤੀ ਲੀਟਰ, ਡੀਜ਼ਲ 89.82 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ : ਪੈਟਰੋਲ 88.88 ਰੁਪਏ ਪ੍ਰਤੀ ਲੀਟਰ, ਡੀਜ਼ਲ 81.90 ਰੁਪਏ ਪ੍ਰਤੀ ਲੀਟਰ

Posted By: Seema Anand