ਜੇਐੱਨਐੱਨ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ਦੇ ਗਾਹਕਾਂ ਲਈ ਇਹ ਇਕ ਰਾਹਤ ਭਰੀ ਖ਼ਬਰ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਅੱਜ ਪੈਟਰੋਲ-ਡੀਜ਼ਲ ਕਿਸ ਭਾਅ ਵਿਕ ਰਹੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦਾ ਭਾਅ 9 ਪੈਸੇ ਦੀ ਗਿਰਾਵਟ ਨਾਲ 72.62 ਰੁਪਏ ਤੇ ਡੀਜ਼ਲ 5 ਪੈਸੇ ਦੀ ਗਿਰਾਵਟ ਨਾਲ 65.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਥੇ ਹੀ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ 'ਚ 9 ਪੈਸੇ ਦੀ ਕਟੌਤੀ ਆਈ ਹੈ। ਭਾਅ 'ਚ ਗਿਰਾਵਟ ਨਾਲ ਇੱਥੇ ਪੈਟਰੋਲ 78.33 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਥੇ ਹੀ ਡੀਜ਼ਲ 3 ਪੈਸੇ ਦੀ ਕਟੌਤੀ ਨਾਲ 68.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਪੈਟਰੋਲ 8 ਪੈਸੇ ਦੀ ਕਟੌਤੀ ਨਾਲ 72.81 ਰੁਪਏ ਤੇ ਡੀਜ਼ਲ 1 ਪੈਸੇ ਦੀ ਕਟੌਤੀ ਨਾਲ 64.95 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਲੰਧਰ 'ਚ 27 ਪੈਸੇ ਦੀ ਕਟੌਤੀ ਨਾਲ 72.68 ਰੁਪਏ ਤੇ ਡੀਜ਼ਲ 20 ਪੈਸੇ ਦੀ ਕਟੌਤੀ ਨਾਲ 64.77 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲੁਧਿਆਣਾ 'ਚ ਪੈਟਰੋਲ 2 ਪੈਸੇ ਦੇ ਵਾਧੇ ਨਾਲ 73.16 ਰੁਪਏ ਪ੍ਰਤੀ ਲੀਟਰ ਤੇ 7 ਪੈਸੇ ਦੀ ਕਟੌਤੀ ਨਾਲ 65.26 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੰਡੀਗੜ੍ਹ ਦੀ ਗੜ੍ਹ ਕੀਤੀ ਜਾਵੇ ਤਾਂ ਇੱਥੇ ਪੈਟਰੋਲ 8 ਪੈਸੇ ਦੀ ਕਟੌਤੀ ਨਾਲ 68.71 ਰੁਪਏ ਤੇ ਡੀਜ਼ਲ 2 ਪੈਸੇ ਦੀ ਕਟੌਤੀ ਨਾਲ 62.64 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Seema Anand