ਜੇਐੱਨਐੱ, ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਅੱਜ ਮੁੜ ਰਾਹਤ ਭਰੀ ਖ਼ਬਰ ਹੈ। ਪੈਟਰੋਲ ਤੇ ਡੀਜ਼ਲ ਅੱਜ ਸ਼ਨਿਚਰਵਾਰ ਨੂੰ ਮੁੜ ਸਸਤਾ ਹੋ ਗਿਆ ਹੈ। ਅੱਜ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ ਹੈ। ਯਾਨੀ ਤੁਹਾਨੂੰ ਅੱਜ ਫਿਰ ਤੋਂ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਘਟੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਪੈਣਗੀਆਂ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕੀ ਭਾਅ ਵਿਕ ਰਹੇ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 'ਚ 8 ਪੈਸਿਆਂ ਦੀ ਗਿਰਾਵਟ ਆਈ ਹੈ ਜਿਸ ਨਾਲ ਇਕ ਲੀਟਰ ਪੈਟਰੋਲ ਦਾ ਭਾਅ ਇੱਥੇ 72.98 ਰੁਪਏ 'ਤੇ ਆ ਗਿਆ ਹੈ। ਉੱਥੇ ਹੀ ਡੀਜ਼ਲ 'ਚ 5 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਇਕ ਲੀਟਰ ਡੀਜ਼ਲ ਦਾ ਭਾਅ 65.95 ਰੁਪਏ 'ਤੇ ਆ ਗਿਆ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਅੱਜ ਪੈਟਰੋਲ 8 ਪੈਸੇ ਦੀ ਗਿਰਾਵਟ ਨਾਲ 75.63 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 5 ਪੈਸੇ ਦੀ ਗਿਰਾਵਟ ਨਾਲ 68.31 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਡੀਜ਼ਲ 5 ਪੈਸੇ ਦੀ ਕਟੌਤੀ ਨਾਲ 62.78 ਰੁਪਏ ਤੇ ਪੈਟਰੋਲ 3 ਪੈਸੇ ਦੀ ਕਟੌਤੀ ਨਾਲ 68.97 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਅੰਮ੍ਰਿਤਸਰ 'ਚ ਡੀਜ਼ਲ 43 ਪੈਸੇ ਦੀ ਕਟੌਤੀ ਨਾਲ 65.07 ਰੁਪਏ ਤੇ ਪੈਟਰੋਲ 50 ਪੈਸੇ ਦੀ ਕਟੌਤੀ ਨਾਲ 73.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਲੰਧਰ 'ਚ 13 ਪੈਸਿਆਂ ਦੀ ਕਟੌਤੀ ਨਾਲ ਡੀਜ਼ਲ 64.84 ਰੁਪਏ 15 ਪੈਸੇ ਦੀ ਕਟੌਤੀ ਨਾਲ 72.81 ਰੁਪਏ ਪ੍ਰਤੀ ਲਿਟਰ ਤੇ ਲੁਧਿਆਣਾ 'ਚ ਡੀਜ਼ਲ 7 ਪੈਸੇ ਦੀ ਕਟੌਤੀ ਨਾਲ 65.22 ਰੁਪਏ ਪ੍ਰਤੀ ਲੀਟਰ ਤੇ 10 ਪੈਸੇ ਦੀ ਕਟੌਤੀ ਨਾਲ 73.23 ਰੁਪਏ ਪ੍ਰਤੀ ਲੀਟਰ ਹੈ।

Posted By: Seema Anand