ਨਵੀਂ ਦਿੱਲੀ, ਜੇਐੱਨਐੱਨ : ਸੋਮਵਾਰ ਨੂੰ ਦੇਸ਼ 'ਚ ਡੀਜ਼ਲ ਦੀਆਂ ਕੀ ਮਤਾਂ ਨੇ ਇਤਿਹਾਸ ਬਣਾ ਦਿੱਤਾ। ਡੀਜ਼ਲ ਦੀ ਕੀਮਤ ਪਹਿਲੀ ਵਾਰ 81 ਰੁਪਏ ਦੇ ਪਾਰ ਪਹੁੰਚ ਗਈ ਹੈ। ਸੋਮਵਾਰ ਨੂੰ ਡੀਜ਼ਲ ਦੀ ਕੀਮਤ 'ਚ ਪ੍ਰਤੀ ਲੀਟਰ 11 ਪੈਸੇ ਦਾ ਵਾਧਾ ਹੋਇਆ ਜਿਸ ਤੋਂ ਬਾਅਦ ਦਿੱਲੀ 'ਚ ਡੀਜ਼ਲ ਦੀ ਕੀਮਤ 81.05 ਰੁਪਏ ਦੇ ਪੱਧਰ 'ਤੇ ਪਹੁੰਚ ਗਈ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ ਬਦਲਾਅ ਨਹੀਂ ਹੋਇਆ ਹੈ ਤੇ ਇਹ ਸਥਿਰ ਹੈ।


ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 87.19 ਰੁਪਏ ਪ੍ਰਤੀ ਲੀਟਰ ਜਦਕਿ ਡੀਜਲ 79.27 ਰੁਪਏ ਪ੍ਰਤੀ ਲੀਟਰ ਹੈ। ਚੇਨੱਈ 'ਚ ਪੈਟਰੋਲ 83. 63 ਰੁਪਏ ਪ੍ਰਤੀ ਲੀਟਰ ਤੇ ਡੀਜਲ 78.11 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਉੱਥੇ ਹੀ ਕੋਲਕਾਤਾ 'ਚ ਪੈਟਰੋਲ ਦਾ ਭਾਅ 82.10 ਤੇ ਡੀਜ਼ਲ 76.17 ਹੈ। ਨੋਇਡਾ 'ਚ ਇਕ ਲੀਟਰ ਪੈਟਰੋਲ ਲਈ ਤੁਹਾਨੂੰ 81.08 ਤੇ ਡੀਜ਼ਲ ਲਈ 73.01 ਰੁਪਏ ਦੇਣਾ ਹੋਵੇਗਾ। ਲਖਨਊ 'ਚ ਲੀਟਰ ਪੈਟਰੋਲ 80.98 ਤੇ ਡੀਜ਼ਲ 72.91 'ਚ ਮਿਲ ਰਿਹਾ ਹੈ। ਉੱਥੇ ਹੀ ਪਟਨਾ 'ਚ ਇਕ ਲੀਟਰ ਪੈਟਰੋਲ ਦੀ ਕੀਮਤ 83.31 ਤੇ ਡੀਜ਼ਲ ਦੀ ਕੀਮਤ 77.89 ਰੁਪਏ ਪ੍ਰਤੀ ਲੀਟਰ ਹੈ।

ਐਤਵਾਰ ਨੂੰ ਵੀ ਡੀਜ਼ਲ 16 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ, ਜਦ ਕਿ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਵੀ ਡੀਜ਼ਲ ਪ੍ਰਤੀ ਲੀਟਰ 25 ਪੈਸੇ ਮਹਿੰਗਾ ਹੋਇਆ ਸੀ। ਪੈਟਰੋਲ ਦੀ ਕੀਮਤਾਂ 'ਚ ਬੀਤੇ 14 ਦਿਨਾਂ ਤੋਂ ਵਾਧਾ ਨਹੀਂ ਹੋਇਆ ਹੈ। ਦਿੱਲੀ 'ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਪਿਛਲੇ ਦਿਨਾਂ ਦੇ ਰੇਟ 80.43 ਰੁਪਏ 'ਤੇ ਬਣੀ ਹੋਈ ਹੈ ਪਰ ਡੀਜ਼ਲ ਛਲਾਂਗ ਲਾ ਕੇ 81 ਰੁਪਏ ਦੇ ਪਾਰ ਪਹੁੰਚ ਗਈ ਹੈ।

ਕੋਵਿਡ-19 ਮਰੀਜ਼ਾਂ ਦੀ ਗਿਣਤੀ ਭਾਰਤ 'ਚ ਤੇਜ਼ੀ ਨਾਲ ਵੱਧ ਰਹੀ ਹੈ ਪਰ ਦੁਨੀਆ ਭਰ ਦੀ ਅਰਥਵਿਵਸਥਾ 'ਚ ਇਹ ਗਿਰਾਵਟ ਵੱਲ ਹੈ। ਦੁਨੀਆ ਭਰ 'ਚ ਕੰਮਕਾਜ ਸ਼ੁਰੂ ਹੋਣ ਤੋਂ ਕੱਚੇ ਤੇਜ ਦੀਆਂ ਕੀਮਤਾਂ 'ਚ ਉਛਾਲ ਦੇ ਲੱਖਣ ਦਿਖ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਬੀਤੇ ਸ਼ੁੱਕਰਵਾਰ ਦੀ ਸਵੇਰੇ ਕਾਰੋਬਾਰ ਸ਼ੁਰੂ ਹੋਣ ਦੇ ਸਮੇਂ ਨਰਮੀ ਦਾ ਰੁਖ ਸੀ ਪਰ ਕਾਰੋਬਾਰ ਦੀ ਸਮਾਪਤੀ ਦੇ ਸਮੇਂ ਇਹ ਇਕ ਡਾਲਰ ਪ੍ਰਤੀ ਬੈਰਲ ਚੜ੍ਹ ਕੇ ਬੰਦ ਹੋਇਆ ਸੀ। ਆਇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮਰੱਥਾ ਤੋਂ ਬਾਅਦ ਰੋਜਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀ ਹੈ।

Posted By: Rajnish Kaur