ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਵਰਤਮਾਨ ਸਮੇਂ 'ਚ ਪੈਟਰੋਲ-ਡੀਜ਼ਲ ਹਰ ਕਿਸੇ ਲਈ ਮਹੱਤਵਪੂਰਨ ਉਤਪਾਦ ਬਣ ਗਿਆ ਹੈ। ਅਸੀਂ ਆਏ ਦਿਨ ਆਪਣੀਆਂ ਗੱਡੀਆਂ 'ਚ ਪੈਟਰੋਲ ਅਤੇ ਡੀਜ਼ਲ ਭਰਾਉਂਦੇ ਹਾਂ। ਇਸ ਲਈ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕੀ ਭਾਅ ਵਿਕ ਰਿਹਾ ਹੈ। ਮੰਨ ਲਓ ਜੇਕਰ ਤੁਸੀਂ ਕਿਸੇ ਲੰਬੇ ਟੂਰ 'ਤੇ ਹੋ ਤਾਂ ਤੁਹਾਨੂੰ ਆਪਣੀ ਗੱਡੀ ਦੀ ਪੈਟਰੋਲ ਤੇ ਡੀਜ਼ਲ ਦੀ ਟੰਕੀ ਉਸੇ ਸ਼ਹਿਰ 'ਚ ਫੁੱਲ ਕਰਵਾਉਣੀ ਚਾਹੀਦੀ ਹੈ ਜਿਥੋਂ ਇਹ ਸਸਤਾ ਮਿਲ ਰਿਹਾ ਹੋਵੇ, ਉਸ ਨਾਲ ਤੁਹਾਨੂੰ ਕੁਝ ਰੁਪਏ ਦੀ ਬੱਚਤ ਤਾਂ ਜ਼ਰੂਰ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਕੀ ਭਾਅ ਮਿਲ ਰਹੇ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਥੇ ਡੀਜ਼ਲ 70.46 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਦੇਸ਼ ਦੇ ਹੋਰ ਵੱਡੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮਾਇਆ-ਨਗਰੀ ਮੁੰਬਈ 'ਚ ਐਤਵਾਰ ਨੂੰ ਪੈਟਰੋਲ ਆਪਣੇ ਪੁਰਾਣੇ ਭਾਅ 87.74 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ, ਉਥੇ ਹੀ ਇਥੇ ਡੀਜ਼ਲ 76.86 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਇਸਤੋਂ ਇਲਾਵਾ ਚੇਨੱਈ 'ਚ ਐਤਵਾਰ ਨੂੰ ਪੈਟਰੋਲ 84.14 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 75.95 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇਥੇ ਐਤਵਾਰ ਨੂੰ ਪੈਟਰੋਲ 82.59 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉਥੇ ਹੀ ਇਥੇ ਡੀਜ਼ਲ ਐਤਵਾਰ ਨੂੰ 73.99 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਆਈਟੀ ਸਿਟੀ ਬੈਂਗਲੁਰੂ 'ਚ ਐਤਵਾਰ ਨੂੰ ਪੈਟਰੋਲ ਆਪਣੇ ਪੁਰਾਣੇ ਭਾਅ 83.69 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉਥੇ ਹੀ ਇਥੇ ਡੀਜ਼ਲ 74.63 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇਸਤੋਂ ਇਲਾਵਾ ਰਾਂਚੀ 'ਚ ਐਤਵਾਰ ਨੂੰ ਪੈਟਰੋਲ 80.73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 74.58 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਬਿਹਾਰ ਦੀ ਰਾਜਧਾਨੀ ਪਟਨਾ ਦੀ ਗੱਲ ਕਰੀਏ ਤਾਂ ਇਥੇ ਐਤਵਾਰ ਨੂੰ ਪੈਟਰੋਲ 83.73 ਰੁਪਏ ਪ੍ਰਤੀ ਲੀਟਰ ਦੇ ਆਪਣੇ ਪੁਰਾਣੇ ਭਾਅ 'ਤੇ ਮਿਲ ਰਿਹਾ ਹੈ ਅਤੇ ਡੀਜ਼ਲ 76.10 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇਸਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਐਤਵਾਰ ਨੂੰ ਪੈਟਰੋਲ 81.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.91 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉਥੇ ਹੀ ਚੰਡੀਗੜ੍ਹ 'ਚ ਐਤਵਾਰ ਨੂੰ ਪੈਟਰੋਲ ਆਪਣੇ ਪੁਰਾਣੇ ਭਾਅ 77.99 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.17 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

Posted By: Ramanjit Kaur