ਜੇਐੱਨਐੱਨ, ਨਵੀਂ ਦਿੱਲੀ : ਗਾਹਕਾਂ ਨੂੰ ਅੱਜ ਸ਼ਨਿਚਰਵਾਰ ਨੂੰ ਵੀ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ। ਉੱਥੇ ਹੀ ਪੈਟਰੋਲ ਦੀਆਂ ਕੀਮਤਾਂ ਆਪਣੇ ਪੁਰਾਣੇ ਭਾਅ 'ਤੇ ਜਿਉਂ ਦੀਆਂ ਤਿਉਂ ਹਨ। ਆਇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਸ਼ਨਿਚਰਵਾਰ ਨੂੰ ਗਿਰਾਵਟ ਆਈ ਹੈ। ਫੈਸਟਿਵ ਸੀਜ਼ਨ 'ਚ ਡੀਜ਼ਲ ਦੀਆਂ ਕੀਮਤਾਂ 'ਚ ਇਸ ਗਿਰਾਵਟ ਨਾਲ ਗਾਹਕਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ। ਅੱਜ ਤੁਹਾਨੂੰ ਮੁੜ ਡੀਜ਼ਲ ਖਰੀਦਣ ਲਈ ਨਵੀਂ ਘਟੀ ਹੋਈ ਕੀਮਤ ਚੁਕਾਉਣੀ ਪਵੇਗੀ। ਆਓ ਜਾਣਦੇ ਹਾਂ ਸ਼ਨਿਚਰਵਾਰ ਨੂੰ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸ ਭਾਅ ਵਿਕ ਰਿਹਾ ਹੈ।

ਪੈਟਰੋਲ 2.23 ਰੁਪਏ ਦੀ ਕਟੌਤੀ ਨਾਲ 71.47 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 1.25 ਰੁਪਏ ਦੀ ਕਟੌਤੀ ਨਾਲ 64.37 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਆਪਣੇ ਪੁਰਾਣੇ ਭਾਅ 73.27 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉੱਥੇ ਹੀ ਡੀਜ਼ਲ 'ਚ 7 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ, ਇਸ ਤਰ੍ਹਾਂ ਇੱਥੇ ਡੀਜ਼ਲ 66.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਅੱਜ ਸ਼ਨਿਚਰਵਾਰ ਨੂੰ ਪੈਟਰੋਲ ਪੁਰਾਣੇ ਭਾਅ 75.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਪੈਸੇ ਦੀ ਗਿਰਾਵਟ ਨਾਲ 68.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਆਪਣੇ ਪੁਰਾਣੇ ਭਾਅ 78.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਪੈਸੇ ਦੀ ਗਿਰਾਵਟ ਨਾਲ 69.43 ਰੁਪਏ ਪ੍ਰਤੀ ਲੀਟਰ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ 'ਚ ਪੈਟਰੋਲ 73.55 ਰੁਪਏ ਤੇ ਡੀਜ਼ਲ 7 ਪੈਸੇ ਦੀ ਕਟੌਤੀ ਨਾਲ 65.54 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੰਡੀਗੜ੍ਹ 'ਚ ਡੀਜ਼ਲ 7 ਪੈਸੇ ਦੀ ਕਟੌਤੀ ਨਾਲ 63.05 ਰੁਪਏ ਤੇ ਪੈਟਰੋਲ ਜਿਉਂ ਦਾ ਤਿਉਂ 69.24 ਰੁਪਏ ਪ੍ਰਤੀ ਲੀਟਰ ਹੈ। ਜਲੰਧਰ 'ਚ ਵੀ ਪੈਟਰੋਲ ਜਿਉਂ ਦਾ ਤਿਉਂ 73.16 ਰੁਪਏ ਜਦਕਿ ਡੀਜ਼ਲ 6 ਪੈਸੇ ਦੀ ਕਟੌਤੀ ਨਾਲ 65.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Seema Anand