ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਅੱਜ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਦਿੱਲੀ 'ਚ ਅੱਜ ਪੈਟਰੋਲ 26 ਪੈਸੇ ਪ੍ਰਤੀ ਲੀਟਰ ਘਟ ਕੇ 81.14 ਰੁਪਏ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਘਟ ਕੇ 72.02 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ, ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 81.14 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 87.82 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਇਕ ਲੀਟਰ ਪੈਟਰੋਲ 82.67 ਤੇ ਚੇਨਈ 'ਚ ਇਕ ਲੀਟਰ ਪੈਟਰੋਲ 84.21 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਉੱਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਅੱਜ ਇਕ ਲੀਟਰ ਡੀਜ਼ਲ ਦੀ ਕੀਮਤ 72.02 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ 78.48 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਇਕ ਲੀਟਰ ਡੀਜ਼ਲ 75.52 ਤੇ ਚੇਨਈ 'ਚ ਇਕ ਲੀਟਰ ਡੀਜ਼ਲ 77.40 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਸਰਕਾਰ ਵੱਲੋਂ ਸੰਚਾਲਿਤ ਤੇਲ ਮਾਰਕੀਟਿੰਗ ਕੰਪਨੀਆਂ- ਇੰਡੀਅ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਤੋਂ ਕੀਮਤਾਂ 'ਚ ਕਿਸੇ ਬਦਲਾਅ ਨੂੰ ਲਾਗੂ ਕਰਦੀਆਂ ਹਨ। ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ SMS ਜ਼ਰੀਏ ਲੈ ਸਕਦੇ ਹੋ।

ਜਾਣਕਾਰ ਦੱਸਦੇ ਹਨ ਕਿ ਮੈਕਸੀਕੋ ਦੀ ਖਾੜੀ 'ਚ ਤੂਫ਼ਾਨ ਕਾਰਨ ਤੇਲ ਉਤਪਾਦਨ ਪ੍ਰਭਾਵਿਤ ਹੋਣ ਦੇ ਖਦਸ਼ਿਆਂ ਦੇ ਚੱਲਦੇ ਕੀਮਤਾਂ 'ਚ ਤੇਜ਼ੀ ਆਈ ਹੈ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਤੇਲ ਦੀ ਮੰਗ ਸੁਸਤ ਰਹਿਣ ਕਾਰਨ ਕੀਮਤਾਂ 'ਚ ਇਸ ਵੇਲੇ ਕਾਫ਼ੀ ਜ਼ਿਆਦਾ ਤੇਜ਼ੀ ਦੀ ਸੰਭਾਵਨਾ ਹੈ।

Posted By: Seema Anand