ਜੇਐੱਨਐੱਨ, ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ 'ਚ ਐਤਵਾਰ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਰੂਡ ਆਇਲ ਡਬਲਯੂਟੀਆਈ ਦਾ ਫਿਊਚਰ ਭਾਅ ਐਤਵਾਰ ਸਵੇਰੇ 4.52 ਫ਼ੀਸਦੀ ਜਾਂ 1.82 ਡਾਲਰ ਦੀ ਗਿਰਾਵਟ ਨਾਲ 39.50 ਡਾਲਰ ਪ੍ਰਤੀ ਬੈਰਲ 'ਤੇ ਟਰੈਂਡ ਕਰ ਰਿਹਾ ਹੈ। ਉੱਥੇ ਹੀ ਬ੍ਰੈਂਟ ਆਇਲ ਦਾ ਫਿਊਚਰ ਭਾਅ ਇਸ ਵੇਲੇ 3.93 ਫ਼ੀਸਦੀ ਜਾਂ 1.72 ਡਾਲਰ ਦੀ ਗਿਰਾਵਟ ਦੇ ਨਾਲ 42.34 ਡਾਲਰ ਪ੍ਰਤੀ ਬੈਰਲ 'ਤੇ ਟਰੈਂਡ ਕਰਦਾ ਦਿਸਿਆ। ਕੱਚੇ ਤੇਲ 'ਚ ਗਿਰਾਵਟ ਦੇ ਬਾਵਜੂਦ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ। ਆਓ ਜਾਣਦੇ ਹਾਂ ਕਿ ਐਤਵਾਰ ਨੂੰ ਦੇਸ਼ ਵਿਚ ਪੈਟਰੋਲ-ਡੀਜ਼ਲ ਕਿਸ ਭਾਅ ਵਿਕ ਰਿਹਾ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ ਕੋਈ ਬਦਲਾਅ ਨਹੀਂ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਐਤਵਾਰ ਨੂੰ 82.08 ਰੁਪਏ ਪ੍ਰਤੀ ਲੀਟਰ ਰਿਹਾ ਤੇ ਡੀਜ਼ਲ 73.27 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਗੱਲ ਕਰੀਏ, ਤਾਂ ਇੱਥੇ ਵੀ ਐਤਵਾਰ ਨੂੰ ਪੈਟਰੋਲ 88.73 ਰੁਪਏ ਪ੍ਰਤੀਲ ੀਟਰ ਤੇ ਡੀਜ਼ਲ 79.81 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਬਣਿਆ ਰਿਹਾ। ਉੱਥੇ ਹੀ ਚੇਨਈ "ਚ ਐਤਵਾਰ ਨੂੰ ਪੈਟਰੋਲ 85.04 ਤੇ ਡੀਜ਼ਲ 78.58 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਐਤਵਾਰ ਨੂੰ ਪੈਟਰੋਲ 83.57 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਤੇ ਡੀਜ਼ਲ 76.77 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੀ ਗੱਲ ਕਰੀਏ ਤਾਂ ਇੱਥੇ ਐਤਵਾਰ ਨੂੰ ਪੈਟਰੋਲ 84.64 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.47 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਐਤਵਾਰ ਨੂੰ ਪੈਟਰੋਲ 82.26 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.49 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

Posted By: Seema Anand