ਨਵੀਂ ਦਿੱਲੀ, ਜੇਐੱਨਐੱਨ। ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਤੇਲ ਕੰਪਨੀਆਂ ਨੇ ਕਟੌਤੀ ਕੀਤੀ ਹੈ। ਪੈਟਰੋਲ ਦੀਆਂ ਕੀਮਤਾਂ 'ਚ 5 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 6 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਕਾਰਨ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਜ਼ਿਆਦਾ ਫੇਰਬਦਲ ਨਹੀਂ ਕੀਤਾ ਸੀ। ਹਾਲਾਂਕਿ ਕਰੂਡ ਆਇਲ ਦੀਆਂ ਕੌਮਾਂਤਰੀ ਕੀਮਤਾਂ 'ਚ ਹਾਲ ਹੀ 'ਚ ਗਿਰਾਵਟ ਆਈ ਹੈ।

ਮੰਗਲਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.22 ਰੁਪਏ ਹੈ, ਜਦਕਿ ਇਕ ਲੀਟਰ ਡੀਜ਼ਲ ਦੀ 66.11 ਰੁਪਏ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 78.83 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ 69.29 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੰਜਾਬ 'ਚ ਪੈਟਰੋਲ 4 ਪੈਸੇ ਸਸਤਾ ਹੋਇਆ ਹੈ ਜਿਸ ਤੋ ਬਾਅਦ 71.42 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਡੀਜ਼ਲ 6 ਰੁਪਏ ਦੀ ਕਟੌਤੀ ਨਾਲ 64.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

Posted By: Akash Deep