ਜੇਐੱਨਐੱਨ, ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਖਦੀਰਣ ਵਾਲਿਆਂ ਲਈ ਅੱਜ ਖੁਸ਼ਖਬਰੀ ਆਈ ਹੈ। ਅੱਜ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਇਹ ਲਗਾਤਾਰ ਚੌਥਾ ਦਿਨ ਹੈ। ਤਿਉਹਾਰਾਂ ਦੇ ਇਸ ਮੌਸਮ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਉਣ ਨਾਲ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 'ਚ 15 ਪੈਸੇ ਦੀ ਗਿਰਾਵਟ ਆਈ ਹੈ, ਜਿਸ ਨਾਲ ਇਕ ਲੀਟਰ ਪੈਟਰੋਲ ਦੀ ਕੀਮਤ 73.89 ਰੁਪਏ 'ਤੇ ਆ ਗਿਆ ਹੈ। ਡੀਜ਼ਲ 'ਚ 12 ਪੈਸੇ ਦੀ ਗਿਰਾਵਟ ਹੋਈ ਹੈ,ਜਿਸ ਤੋਂ ਇਕ ਲੀਟਰ ਡੀਜ਼ਲ ਦੀ ਕੀਮਤ 67.03 ਰੁਪਏ 'ਤੇ ਆ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 'ਚ ਕੀਮਤ 15 ਪੈਸੇ ਦੀ ਕਮੀ ਆਈ ਹੈ, ਪੈਟਰੋਲ ਦੀ 79.50 ਰੁਪਏ ਪ੍ਰਤੀ ਲੀਟਰ 'ਤੇ ਤੇ ਡੀਜ਼ਲ 'ਚ 12 ਪੈਸੇ ਦੀ ਗਿਰਾਵਟ ਆਉਣ ਤੋਂ ਇਹ 70.27 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ ਦੀ ਕੀਮਤ 73.75 ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 65.95 ਰੁਪਏ ਪ੍ਰਤੀ ਲੀਟਰ, ਲੁਧਿਆਣਾ 'ਚ ਪੈਟਰੋਲ ਦੀ ਕੀਮਤ 74.15 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 66.31 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Amita Verma