ਜੇਐੱਨਐੱਨ, ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਅੱਜ ਦਿੱਲੀ 'ਚ ਪੈਟਰੋਲ 19 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਹਾਲਾਂਕਿ ਡੀਜ਼ਲ ਦੇ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 81.19 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਇਕ ਲੀਟਰ ਪੈਟਰੋਲ 82.71, ਮੁੰਬਈ 'ਚ 87.87 ਤੇ ਚੇਨਈ 'ਚ ਇਕ ਲੀਟਰ ਪੈਟਰੋਲ 84.26 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਜੇ ਡੀਜ਼ਲ ਦੀ ਗੱਲ ਕਰੀਏ ਤਾਂ ਅੱਜ ਦਿੱਲੀ 'ਚ ਡੀਜ਼ਲ 73.56 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 77.06 ਮੁੰਬਈ 'ਚ 80.11 ਤੇ ਚੇਨਈ 'ਚ ਇਕ ਲੀਟਰ 78.86 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਰੇਟ ਰੋਜ਼ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ SMS ਦੇ ਰਾਹੀਂ ਲੈ ਸਕਦੇ ਹੋ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਨੋਈਡਾ 'ਚ ਡੀਜ਼ਲ 73.87, ਲਖਨਊ 'ਚ 73.77 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਇਲਾਵਾ ਨੋਈਡਾ 'ਚ ਪੈਟਰੋਲ 81.68, ਰਾਂਚੀ 'ਚ 80.83, ਲਖਨਊ 'ਚ 81.58 ਰੁਪਏ ਪ੍ਰਤੀ ਲੀਟਰ 'ਚ ਵਿਕ ਰਿਹਾ ਹੈ।

ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਇਨ੍ਹਾਂ ਦਿਨਾਂ 'ਚ ਸੁਸਤੀ ਪਈ ਹੈ। ਹਾਲਾਂਕਿ ਮੰਗ ਦੀ ਘਾਟ ਦੇ ਕਾਰਨ ਇਨ੍ਹੀਂ ਦਿਨੀਂ ਕੱਚੇ ਤੇਲ ਦੇ ਰੇਟ 'ਚ ਥੋੜ੍ਹਾ ਵਾਧਾ ਹੋ ਰਿਹਾ ਹੈ। ਸਰਕਾਰ ਦੁਆਰਾ ਸੰਚਾਲਿਤ ਤੇਲ ਮਾਰਕੀਟ ਕੰਪਨੀਆਂ-ਇੰਡੀਅਨ ਆਈਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰ ਦਿਨ ਸਵੇਰੇ 6 ਵਜੇ ਤੋਂ ਕੀਮਤਾਂ 'ਚ ਕਿਸੇ ਵੀ ਬਦਲਾਅ ਨੂੰ ਲਾਗੂ ਕਰਦੀ ਹੈ।

Posted By: Sarabjeet Kaur