ਨਵੀਂ ਦਿੱਲੀ, ਜੇਐੱਨਐੱਨ : ਸੋਮਵਾਰ ਭਾਵ 17 ਅਗਸਤ ਨੂੰ ਪੈਟਰੋਲ ਦੀਆਂ ਕੀਮਤਾਂ 'ਚ 12 ਤੋਂ 16 ਪੈਸੇ ਦਾ ਵਾਧਾ ਹੋਇਆ ਹੈ। ਜਦ ਕਿ ਡੀਜ਼ਲ ਦੇ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ 'ਚ ਪੈਟਰੋਲ 15 ਪੈਸੇ ਮਹਿੰਗਾ ਹੋ ਗਿਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 80.73 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਇਕ ਲੀਟਰ ਪੈਟਰੋਲ 82.30 ਮੁੰਬਈ 'ਚ 87.45 ਤੇ ਚੇਨਈ 'ਚ ਇਕ ਲੀਟਰ ਪੈਟਰੋਲ 83.87 ਰੁਪਏ ਪ੍ਰਤੀ ਲੀਟਰ 'ਚ ਮਿਲ ਰਿਹਾ ਹੈ।

ਉੱਥੇ ਹੀ ਜੇ ਡੀਜ਼ਲ ਦੀ ਗੱਲ ਕਰੀਏ ਤਾਂ ਅੱਜ ਦਿੱਲੀ ਨੇ ਡੀਜ਼ਲ 73.56 ਰੁਪਏ ਪ੍ਰਤੀ ਲੀਟਰ ਕੋਲਕਾਤਾ 'ਚ 77.06, ਮੁੰਬਈ 'ਚ 80.11 ਤੇ ਚੇਨਈ 'ਚ ਇਕ ਲੀਟਰ ਡੀਜ਼ਲ 78.86 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਰੇਟ ਰੋਜ਼ਾਨਾ ਬਦਲਦੇ ਰਹਿੰਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ ਐੱਸਐੱਮਐੱਸ ਦੇ ਰਾਹੀਂ ਵੀ ਲੈ ਸਕਦੇ ਹੋ। ਜੇਕਰ ਦਿੱਲੀ ਐੱਨਸੀਆਰ ਦੀ ਗੱਲ ਕੀਤੀ ਜਾਵੇ ਤਾਂ ਨੋਇਡਾ 'ਚ ਪੈਟਰੋਲ 81.34 ਰੁਪਏ ਤੇ ਡੀਜ਼ਲ 73.87 ਰੁਪਏ ਲੀਟਰ ਹੈ।

ਦੱਸਣਯੋਗ ਹੈ ਕਿ ਦਿੱਲੀ 'ਚ ਡੀਜ਼ਲ 'ਤੇ ਵੈਟ ਨੂੰ 30 ਫੀਸਦੀ ਤੋਂ ਘੱਟਾ ਕੇ 16.75 ਫੀਸਦੀ ਕਰਨ ਤੋਂ ਬਾਅਦ ਦਿੱਲੀ 'ਚ ਡੀਜ਼ਲ ਸਸਤਾ ਹੋ ਗਿਆ ਹੈ, ਨਹੀਂ ਤਾਂ ਪਿਛਲੇ ਦਿਨੀ ਦਿੱਲੀ 'ਚ ਦੇਸ਼ 'ਚ ਸਭ ਤੋਂ ਮਹਿੰਗਾ ਡੀਜ਼ਲ ਸੀ ਤੇ ਪੈਟਰੋਲ ਤੋਂ ਵੀ ਇਸ ਦਾ ਰੇਟ ਜ਼ਿਆਦਾ ਸੀ।

Posted By: Rajnish Kaur