ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਤੇਜ਼ੀ ਦੇਖੀ ਗਈ ਹੈ। ਵੀਰਵਾਰ ਸਵੇਰੇ Crude oil ਡਬਲਯੂਟੀਆਈ ਦੀ Future ਕੀਮਤ 2.79 ਫੀਸਦ ਜਾਂ 0.70 ਡਾਲਰ ਦੀ ਉਛਾਲ ਨਾਲ 25.81 ਡਾਲਰ ਪ੍ਰਤੀ ਬੈਰਲ 'ਤੇ ਟਰੇਂਡ ਕਰ ਰਿਹਾ ਸੀ। ਇਸ ਤੋਂ ਇਲਾਵਾ Brent Oil ਦਾ ਫਊਚਰ ਰੇਟ ਵੀਰਵਾਰ ਸਵੇਰੇ 1.52 ਫੀਸਦ ਜਾਂ 0.50 ਡਾਲਰ ਦੇ ਉਛਾਲ ਨਾਲ 33.34 ਡਾਲਰ ਪ੍ਰਤੀ ਬੈਰਲ 'ਤੇ ਟਰੇਂਡ ਕਰ ਰਿਹਾ ਸੀ। ਓਪੇਕ ਦੇਸ਼ਾਂ ਦੇ ਤੇਲ ਉਤਪਾਦਨ 'ਚ ਕਟੌਤੀ ਲਈ ਸਹਿਮਤ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੱਚੇ ਤੇਲ ਦੀਆਂ ਕੀਮਤਾਂ 'ਚ ਇਹ ਤੇਜ਼ੀ ਦੇਖੀ ਜਾ ਰਹੀ ਹੈ।

ਓਪੇਕ ਦੇਸ਼ਾਂ 'ਚ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਸਾਊਦੀ ਅਰਬ ਤੇ ਰੂਸ ਦੇ ਵਿਚ ਵੀਰਵਾਰ ਨੂੰ ਤੇਲ ਉਤਪਾਦਨ 'ਚ ਕਮੀ ਕਰਨ ਨੂੰ ਲੈ ਕੇ ਸਮਝੌਤਾ ਹੋ ਸਕਦਾ ਹੈ। Crude oil ਦੀਆਂ ਕੀਮਤਾਂ 'ਚ ਪਿਛਲੇ ਕੁਝ ਸਮੇਂ ਤੋਂ ਆ ਰਹੀ ਹੈ ਭਾਰੀ ਗਿਰਾਵਟ ਕਾਰਨ Crude oil ਉਤਪਾਦਕ ਦੇਸ਼ਾਂ ਨੇ ਆਪਣੇ ਉਤਪਾਦਨ 'ਚ ਕਟੌਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਸ਼ੁੱਕਰਵਾਰ ਨੂੰ ਜੀ-20 ਦੇਸ਼ੰ ਨਾਲ ਊਰਜਾ ਮੰਤਰੀਆਂ ਦੀ ਵੀਡੀਓ ਕਾਨਫਰੰਸ ਦਾ ਵੀ ਆਯੋਜਨ ਕੀਤਾ ਹੈ।

ਉੱਥੇ ਹੀ ਭਾਰਤ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਇਸ ਮੌਕੇ ਦਾ ਫ਼ਾਇਦਾ ਚੁੱਕਣ ਲਈ ਤੇਲ ਦੀ ਰਣਨੀਤਿਕ ਭੰਡਾਰ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਦੇ ਕਈ ਵੱਡੇ ਦੇਸ਼ਾਂ 'ਚ ਉਦਯੋਗ ਗਤੀਵਿਧੀਆਂ 'ਚ ਕਮੀ ਆਉਣ ਨਾਲ ਤੇਲ ਦੀ ਖਪਤ 'ਚ ਕਾਫੀ ਗਿਰਾਵਟ ਆਈ ਹੈ। ਇਸ ਦੇ ਚੱਲਦੇ ਜਨਵਰੀ ਤੋਂ ਹੁਣ ਤਕ ਤੇਲ ਦੀਆਂ ਕੀਮਤਾਂ 'ਚ 60 ਤੋਂ ਜ਼ਿਆਦਾ ਦੀ ਗਿਰਾਵਟ ਆ ਚੁੱਕੀ ਹੈ।

ਵੀਰਵਾਰ ਨੂੰ ਦਿੱਲੀ 'ਚ ਪੈਟਰੋਲ ਆਪਣੇ ਪੁਰਾਣੇ ਰੇਟ 69.59 ਰੁਪਏ ਪ੍ਰਤੀ ਲੀਟਰ ਰਿਹਾ ਤੇ ਡੀਜ਼ਲ ਵੀ ਆਪਣੇ ਪੁਰਾਣੇ ਰੇਟ 62.29 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਜੈਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀਰਵਾਰ ਨੂੰ ਪੈਟਰੋਲ 75.59 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 69.28 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਗੱਲ ਕਰੀਏ ਤਾਂ ਇੱਥੇ ਵੀਰਵਾਰ ਨੂੰ ਪੈਟਰੋਲ 14 ਪੈਸੇ ਦੀ ਤੇਜ਼ੀ ਨਾਲ 72.03 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 14 ਪੈਸੇ ਦੀ ਤੇਜ਼ੀ ਨਾਲ 62.96 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉੱਥੇ ਹੀ ਗੁਰੂਗ੍ਰਾਮ ਨੂੰ ਪੈਟਰੋਲ 70.21 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 62.08 ਰੁਪਏ ਪ੍ਰਤੀ ਲੀਡਰ 'ਤੇ ਮਿਲ ਰਿਹਾ ਹੈ।

Posted By: Rajnish Kaur