ਨਵੀਂ ਦਿੱਲੀ, ਪੀਟੀਆਈ : ਪੈਟਰੋਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ 57 ਪੈਸਿਆਂ ਦਾ ਵਾਧਾ ਦੇਖਣ ਨੂੰ ਮਿਲਿਆ, ਉੱਥੇ ਹੀ ਡੀਜ਼ਲ ਦੇ ਰੇਟ 'ਚ 59 ਪੈਸੇ ਦਾ ਵਾਧਾ ਦਰਜ ਕੀਤਾ ਗਿਆ। ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕੀਮਤਾਂ 'ਚ ਬਦਲਾਅ ਕੀਤਾ ਹੈ। ਉਸ ਤੋਂ ਪਹਿਲਾਂ ਲਗਪਗ 82 ਦਿਨ ਤਕ ਤੇਲ ਦੀਆਂ ਬੇਸ ਕੀਮਤਾਂ 'ਚ ਕਿਸੇ ਤਰ੍ਹਾਂ ਦਾ ਫੇਰਬਦਲ ਦੇਖਣ ਨੂੰ ਨਹੀਂ ਮਿਲਿਆ ਸੀ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਦਿੱਲੀ 'ਚ ਪੈਟਰੋਲ ਸ਼ੁੱਕਰਵਾਰ ਨੂੰ 57 ਪੈਸੇ ਦੇ ਵਾਧੇ ਨਾਲ 74.57 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਮੁੱਲ ਵੀ 72.22 ਰੁਪਏ ਤੋਂ ਵਧ ਕੇ 72.81 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ।

ਦੇਸ਼ ਭਰ 'ਚ ਇਹ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਅਲੱਗ-ਅਲੱਗ ਸੂਬਿਆਂ 'ਚ ਸਥਾਨਕ ਵਿਕਰੀ ਟੈਕਸ ਤੇ ਵੈਟ ਦੀ ਵਜ੍ਹਾ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੰਤਰ ਦੇਖਣ ਨੂੰ ਮਿਲਦਾ ਹੈ। ਪਿਛਲੇ 6 ਦਿਨਾਂ 'ਚ ਪੈਟਰੋਲ ਕੀਮਤਾਂ 'ਚ 3.31 ਰੁਪਏ ਤੇ ਡੀਜ਼ਲ ਕੀਮਤਾਂ 'ਚ 3.42 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਮੁੰਬਈ 'ਚ ਪੈਟਰੋਲ ਸ਼ੁੱਕਰਵਾਰ ਨੂੰ 81.53 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ, ਉੱਥੇ ਹੀ ਡੀਜ਼ਲ 71.48 ਰੁਪਏ ਪ੍ਰਤੀ ਲੀਟਰ ਹੋ ਗਿਆ।

ਦਿੱਲੀ ਨਾਲ ਲਗਦੇ ਨੋਇਡਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਸ਼ੁੱਕਰਵਾਰ ਨੂੰ 76.59 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 66.60 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਗੁਰੂਗ੍ਰਾਮ 'ਚ ਪੈਟਰੋਲ 73.75 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 65.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Posted By: Seema Anand