ਬਿਜਨੈਸ ਡੈਸਕ, ਨਵੀਂ ਦਿੱਲੀ : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੋ ਦਿਨ ਦੀ ਸ਼ਾਂਤੀ ਤੋਂ ਬਾਅਦ ਅੱਜ ਫਿਰ ਵੱਧ ਗਈਆਂ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਮਹਾਨਗਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ 85.45 ਰੁਪਏ, ਮੁੰਬਈ ਵਿਚ 92.04 ਰੁਪਏ, ਚੇਨਈ ਵਿਚ 88.07 ਰੁਪਏ ਅਤੇ ਕੋਲਕਾਤਾ ਵਿਚ 86.87 ਰੁਪਏ ਹੈ। ਡੀਜ਼ਲ ਦੀਆਂ ਕੀਮਤਾਂ ’ਤੇ ਝਾਤ ਮਾਰੀ ਜਾਵੇ ਤਾਂ ਦਿੱਲੀ ਵਿਚ 75.63 ਰੁਪਏ ਪ੍ਰਤੀ ਲੀਟਰ, ਮੁੰਬਈ ਵਿਚ 82.40 ਰੁਪਏ ਪ੍ਰਤੀ ਲੀਟਰ, ਚੇਨਈ ਵਿਚ 80.90 ਤੇ ਕੋਲਕਾਤਾ ਵਿਚ 79.23 ਰੁਪਏ ਪ੍ਰਤੀ ਲੀਟਰ ਹੈ। ਦਿੱਲੀ ਅਤੇ ਮੁੰਬਈ ਵਿਚ ਇਹ ਆਲ ਟਾਈਮ ਹਾਈ ਰੇਟ ਹੈ।

ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਸ਼ਹਿਰਾਂ ਦੀ

ਲੁਧਿਆਣਾ ਵਿਚ 25 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 86.96 ਰੁਪਏ ’ਤੇ ਪਹੁੰਚ ਗਈ ਹੈ। ਉਥੇ ਡੀਜ਼ਲ ਦੀ ਗੱਲ ਕਰੀਏ ਤਾਂ 25 ਪੈਸੇ ਦੇ ਵਾਧੇ ਨਾਲ 77.70 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਜਲੰਧਰ ਵਿਚ ਪੈਟਰੋਲ ਦੀ ਕੀਮਤ 24 ਪੈਸੇ ਦੇ ਵਾਧੇ ਨਾਲ 86.52 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਦੇ ਭਾਅ ਵਿਚ 25 ਪੈਸੇ ਦਾ ਵਾਧਾ ਹੋਇਆ ਹੈ ਤੇ ਇਸ ਦੀ ਕੀਮਤ 77.31 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਅੰਮ੍ਰਿਤਸਰ ਵਿਚ ਪੈਟਰੋਲ ਦੀਆਂ ਕੀਮਤਾਂ 87.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.92 ਰੁਪਏ ਪ੍ਰਤੀ ਲੀਟਰ ਹੈ।

ਚੰਡੀਗਡ਼੍ਹ ਦੀ ਗੱਲ ਕਰੀਏ ਤਾਂ 24 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 82.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ ਵਿਚ 24 ਪੈਸੇ ਦੇ ਵਾਧੇ ਨਾਲ 75.36 ਰੁਪਏ ਪ੍ਰਤੀ ਹੋ ਗਿਆ ਹੈ।

Posted By: Tejinder Thind