ਨਵੀਂ ਦਿੱਲੀ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸ਼ਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਇਜ਼ਾਫਾ ਦੇਖਣ ਨੂੰ ਮਿਲਿਆ। ਹਾਲਾਂਕਿ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਲਗਪਗ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਦਰਾਂ 'ਚ 19 ਪੈਸੇ ਦੇ ਵਾਧੇ ਦੇ ਬਾਅਦ ਇਕ ਲੀਟਰ ਪੈਟਰੋਲ ਦੀ ਕੀਮਤ 69.26 ਰੁਪਏ ਤਾਂ ਡੀਜ਼ਲ 29 ਪੈਸੇ ਦੇ ਵਾਧੇ ਦੇ ਬਾਅਦ ਸ਼ਨਿਚਰਵਾਰ ਨੂੰ 63.10 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਲਖਨਊ 'ਚ ਅੱਜ ਪੈਟਰੋਲ ਦੀ ਕੀਮਤ 69.12 ਰੁਪਏ ਅਤੇ ਡੀਜ਼ਲ 61.97 ਰੁਪਏ ਪ੍ਰਤੀ ਲੀਟਰ ਹੈ। ਨੋਇਡਾ 'ਚ ਪੈਟਰੋਲ 69.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 62.66 ਰੁਪਏ ਪ੍ਰਤੀ ਲੀਟਰ ਹੈ।

ਪੰਜਾਬ 'ਚ ਜਲੰਧਰ 'ਚ ਪੈਟਰੋਲ 74.10 ਰੁਪਏ ਅਤੇ ਡੀਜ਼ਲ 62.84 ਰੁਪਏ ਪ੍ਰਤੀ ਲੀਟਰ ਹੈ, ਅੰਮ੍ਰਿਤਸਰ 'ਚ ਪੈਟਰੋਲ 74.67 ਰੁਪਏ ਅਤੇ ਡੀਜ਼ਲ 63.34 ਰੁਪਏ ਪ੍ਰਤੀ ਲੀਟਰ, ਲੁਧਿਆਣਾ 'ਚ ਪੈਟਰੋਲ 74.54 ਅਤੇ ਡੀਜ਼ਲ 63.22 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਪਟਿਆਲਾ 'ਚ ਪਟਿਆਲਾ 74.49 ਅਤੇ ਡੀਜ਼ਲ 63.18 ਰੁਪਏ ਪ੍ਰਤੀ ਲੀਟਰ ਅਤੇ ਬਠਿੰਡਾ 'ਚ 73.94 ਅਤੇ ਡੀਜ਼ਲ 62.69 ਰੁਪਏ ਪ੍ਰਤੀ ਲੀਟਰ ਹੈ।

Posted By: Seema Anand