ਜੇਐੱਨਐੱਨ, ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਹੋਈ ਭਾਰੀ ਗਿਰਾਵਟ ਦੇ ਬਾਵਜੂਦ ਮੰਗਲਵਾਰ ਨੂੰ ਦਿੱਲੀ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 16ਵੇਂ ਦਿਨ ਟਿਕੀਆਂ ਹੋਈਆਂ ਹਨ। ਪੰਜ ਸਤੰਬਰ ਨੂੰ ਏਨੀ ਦਿਨੀਂ ਕੀਮਤਾਂ ’ਚ 15-15 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਦਿੱਲੀ ’ਚ ਅੱਜ ਇੰਡੀਆ ਆਇਲ ਦੇ ਪੰਪ ’ਤੇ ਪੈਟਰੋਲ ਇੱਥੇ 101.19 ਰੁਪਏ ਪ੍ਰਤੀ ਲੀਟਰ ’ਤੇ ਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ ਹੈ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ’ਤੇ ਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਦੁਨੀਆ ਦੀ ਪ੍ਰਮੁੱਖ ਮੁਦਰਾ ਦੀ ਤੁਲਨਾ ’ਚ ਡਾਲਰ ’ਚ ਆਈ ਮਜ਼ਬੂਤੀ ਦੇ ਦਬਾਅ ’ਚ ਤੇਲ ਦੀਆਂ ਕੀਮਤਾਂ ’ਚ ਕਰੀਬ ਦੋ ਫੀਸਦੀ ਕਮੀ ਆਈ। ਅਮਰੀਕੀ ਬਾਜ਼ਾਰ ’ਚ ਕੱਲ੍ਹ ਬ੍ਰੈਂਟ ਕਰੂਡ 1.41 ਡਾਲਰ 73.92 ਡਾਲਰ ਪ੍ਰਤੀ ਬੈਰਲ ’ਤੇ ਤੇ ਅਮਰੀਕੀ ਕਰੂਡ 1.68 ਡਾਲਰ ਡਿੱਗ ਕੇ 69.29 ਡਾਲਰ ਪ੍ਰਤੀ ਬੈਰਲ ’ਤੇ ਰਿਹਾ। ਪੈਟਰੋਲ-ਡੀਜ਼ਲ ਦੇ ਮੁੱਲਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਤੇ ਉਸ ਦੇ ਆਧਾਰ ’ਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

ਦਿੱਲੀ - 101.34 - 88.77

ਮੁੰਬਈ - 107.26 - 96.19

ਚੇਨਈ - 98.96 - 93.26

ਕੋਲਕਾਤਾ - 101.62 - 91.71

Posted By: Sarabjeet Kaur