ਨਵੀਂ ਦਿੱਲੀ : ਅੱਜ ਮੰਗਲਵਾਰ ਨੂੰ ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਯਾਨੀ ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਵਧੀ ਹੋਈ ਕੀਮਤ ਚੁਕਾਉਣੀ ਪਵੇਗੀ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸ ਕੀਮਤ 'ਤੇ ਵਿੱਕ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਮਹਿੰਗਾ ਹੋ ਕੇ 71.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 5 ਪੈਸੇ ਵੀ ਮਹਿੰਗਾ ਹੋ ਕੇ 65.14 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 5 ਪੈਸੇ ਮਹਿੰਗਾ ਹੋ ਕੇ 77.45 ਰੁਪਏ ਪ੍ਰਤੀ ਲਿਟਰ 'ਤੇ ਅਤੇ ਡੀਜ਼ਲ 6 ਰੁਪਏ ਮਹਿੰਗਾ ਹੋ ਕੇ 68.32 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਉੱਥੇ ਹੀ ਦਿੱਲੀ ਨਾਲ ਲਗਦੇ ਨੋਇਡਾ ਤੇ ਗੁਰੂਗ੍ਰਾਮ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਣਦੇ ਹਾਂ। ਨੋਇਡਾ 'ਚ ਅੱਜ ਪੈਟਰੋਲ 4 ਪੈਸੇ ਮਹਿੰਗਾ ਹੋ ਕੇ 73.75 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ ਤੇ ਡੀਜ਼ਲ 5 ਪੈਸੇ ਮਹਿੰਗਾ ਹੋ ਕੇ ਇੱਥੇ 65.45 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉੱਥੇ ਹੀ ਗੁਰੂਗ੍ਰਾਮ 'ਚ ਅੱਜ ਪੈਟਰੋਲ 4 ਪੈਸੇ ਮਹਿੰਗਾ ਹੋ ਕੇ 71.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 4 ਪੈਸੇ ਮਹਿੰਗਾ ਹੋ ਕੇ 64.58 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਪੰਜਾਬ ਦੇ ਭਾਅ

ਪੰਜਾਬ ਦੀ ਗੱਲ ਕਰੀਏ ਤਾਂ ਗੁਰੂ ਨਗਰ ਅੰਮ੍ਰਿਤਸਰ 'ਚ ਪੈਟਰੋਲ 72.25 ਰੁਪਏ ਤੇ ਡੀਜ਼ਲ 64.62 ਪ੍ਰਤੀ ਲਿਟਰ ਵਿਕ ਰਿਹਾ ਹੈ। ਜਲੰਧਰ 'ਚ ਪੈਟਰੇਲ 71.72 ਤੇ ਡੀਜ਼ਲ 64.14 ਰੁਪਏ ਪ੍ਰਤੀ ਲਿਟਰ ਅਤੇ ਲੁਧਿਆਣਾ 'ਚ 72.20 ਤੇ ਡੀਜ਼ਲ 64.57 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Seema Anand