ਜੇਐੱਨਐੱਨ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਅੱਜ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ, ਯਾਨੀ ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਵਧੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਪੈਣਗੀਆਂ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸ ਭਾਅ ਵਿਕ ਰਿਹਾ ਹੈ। ਪੰਜਾਬ 'ਚ ਅੱਜ ਪੈਟਰੋਲ 25 ਪੈਸਿਆਂ ਦੇ ਵਾਧੇ ਨਾਲ 72.42 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 24 ਪੈਸਿਆਂ ਦੇ ਵਾਧੇ ਨਾਲ 65.46 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਚ 8 ਪੈਸਿਆਂ ਦਾ ਵਾਧਾ ਹੋਇਆ ਹੈ ਜਿਸ ਨਾਲ ਇਕ ਲੀਟਰ ਪੈਟਰੋਲ ਦਾ ਭਾਅ 74.42 ਰੁਪਏ ਹੋ ਗਿਆ ਹੈ। ਉੱਥੇ ਹੀ ਡੀਜ਼ਲ 9 ਪੈਸਿਆਂ ਦੇ ਵਾਧੇ 67.33 ਰੁਪਏ ਤਕ ਪਹੁੰਚ ਗਿਆ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਅੱਜ ਪੈਟਰੋਲ 7 ਪੈਸਿਆਂ ਦੇ ਵਾਧੇ ਨਾਲ 77.10 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 9 ਪੈਸਿਆਂ ਦੇ ਵਾਧੇ ਨਾਲ 69.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਵੀ ਪੈਟਰੋਲ 'ਚ 8 ਪੈਸਿਆਂ ਦੀ ਤੇਜ਼ੀ ਆਈ ਹੈ, ਇਸ ਨਾਲ ਇੱਥੇ ਪੈਟਰੋਲ 80.08 ਰੁਪਏ ਪ੍ਰਤੀ ਲੀਟਰ 'ਤੇ ਤੇ ਡੀਜ਼ਲ 'ਚ 9 ਪੈਸਿਆਂ ਦੀ ਤੇਜ਼ੀ ਆਉਣ ਕਾਰਨ ਇਹ 70.64 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਓਧਰ ਚੇਨਈ 'ਚ ਪੈਟਰੋਲ 8 ਪੈਸਿਆਂ ਦੀ ਤੇਜ਼ੀ ਨਾਲ 77.36 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 10 ਪੈਸਿਆਂ ਦੀ ਤੇਜ਼ੀ ਕਾਰਨ 71.19 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Seema Anand