ਨਵੀਂ ਦਿੱਲੀ : ਲਗਾਤਾਰ ਦੂਜੇ ਦਿਨ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ ਜਿਸ ਕਾਰਨ ਆਮ ਆਦਮੀ ਨੂੰ ਕਾਫ਼ੀ ਰਾਹਤ ਮਿਲੀ ਹੈ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ 'ਚ ਸ਼ੁੱਕਰਵਾਰ ਨੂੰ 10 ਮਈ ਨੂੰ ਪੈਟਰੋਲ 20-23 ਪੈਸੇ ਤਕ, ਡੀਜ਼ਲ 9-10 ਪੈਸੇ ਤਕ ਸਸਤਾ ਹੋਇਆ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਿਕ, ਦੇਸ਼ ਦੀ ਰਾਜਧਾਨੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਪੈਟਰੋਲ ਦੀ ਕੀਮਤ 21 ਪੈਸੇ ਘੱਟ ਕੇ 72.63 ਰੁਪਏ ਪ੍ਰਤੀ ਲੀਟਰ ਉੱਥੇ ਡੀਜ਼ਲ ਦੀ ਕੀਮਤ 9 ਪੈਸੇ ਘੱਟ ਕੇ 66.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੀਰਵਾਰ ਦੇ ਮੁਕਾਬਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟੀਆਂ ਹਨ।

ਦਿੱਲੀ ਨਾਲ ਲੱਗਦੇ ਗੁਰੂਗ੍ਰਾਮ 'ਚ ਪੈਟਰੋਲ 72.56 ਰੁਪਏ ਪ੍ਰਤੀ ਲੀਟਰ ਉੱਥੇ ਡੀਜ਼ਲ 68.65 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸੇ ਤਰ੍ਹਾਂ ਨੋਇਡਾ 'ਚ ਪੈਟਰੋਲ 72.05 ਰੁਪਏ ਪ੍ਰਤੀ ਲੀਟਰ, ਡੀਜ਼ਲ 65.57 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 72.49 ਰੁਪਏ ਪ੍ਰਤੀ ਲੀਟਰ ਰਿਹਾ ਹੈ। ਲੁਧਿਆਣੇ 'ਚ ਪੈਟਰੋਲ ਦੀ ਕੀਮਤ 79.27 ਤੇ ਡੀਜ਼ਲ ਦੀ ਕੀਮਤ 65.79 ਰੁਪਏ ਪ੍ਰਤੀ ਲੀਟਰ ਰਿਹਾ ਹੈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 73.04 ਰੁਪਏ ਤੇ ਡੀਜ਼ਲ 65.87 ਰੁਪਏ ਨਾਲ ਵਿਕ ਰਿਹਾ ਹੈ।

Posted By: Amita Verma