ਨਵੀਂ ਦਿੱਲੀ : ਕਰਜ਼ਾ ਲੈਂਦੇ ਸਮੇਂ ਹਮੇਸ਼ਾ ਸਾਨੂੰ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਬੈਕਾਂ 'ਚ ਮੈਡੀਕਲ, ਵਿਆਹ, ਪੜ੍ਹਾਈ, ਆਦਿ ਲਈ ਤੇ ਵੱਖ-ਵੱਖ ਜ਼ਰੂਰਤਾਂ ਦੇ ਲਈ ਲੋਨ ਮਿਲਦੇ ਹਨ ਪਰ ਸਾਨੂੰ ਬਿਨਾਂ ਸੋਚੇ-ਸਮਝੇ ਕੋਈ ਵੀ ਕਰਜ਼ਾ ਨਹੀਂ ਲੈਣਾ ਚਾਹੀਦਾ। ਆਓ ਜਾਣਦੇ ਹਾਂ ਕਿ ਕਰਜ਼ਾ ਲੈਂਦੇ ਸਮੇਂ ਕਿਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।

1. ਸਭ ਤੋਂ ਪਹਿਲਾਂ ਤਾਂ ਇਹ ਤੈਅ ਕਰੋ ਕਿ ਤੁਹਾਨੂੰ ਆਪਣੀ ਕਿਸ ਮਹੱਤਵਪੂਰਨ ਜ਼ਰੂਰਤ ਲਈ ਕਰਜ਼ਾ ਲੈਣਾ ਚਾਹੀਦਾ ਹੈ। ਨਾਲ ਹੀ ਇਹ ਵੀ ਨਿਸ਼ਚਿਤ ਕਰੋ ਕਿ ਤੁਹਾਡੀ ਜ਼ਰੂਰਤ ਲਈ ਕਿੰਨੇ ਪੈਸਿਆਂ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਲੋਨ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਾਅਦ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਥੇ ਹੀ ਜ਼ਿਆਦਾ ਕਰਜਾ ਲੈਣਾ ਵੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਇਸ ਨਾਲ ਤੁਹਾਡੇ 'ਤੇ ਕਰਜ਼ੇ ਦੀਆਂ ਕਿਸ਼ਤਾਂ ਤੇ ਵਿਆਜ ਦਾ ਭਾਰ ਬਹੁਤ ਵਧ ਜਾਵੇਗਾ।

2. ਤੁਸੀਂ ਆਪਣੇ ਕਰਜ਼ੇ ਨੂੰ ਸਮੇਂ ਤੋਂ ਪਹਿਲਾਂ ਵੀ ਦੇ ਸਕਦੇ ਹੋ। ਇਸ ਲਈ ਵੱਖ-ਵੱਖ ਬੈਂਕਾਂ ਦਾ ਵੱਖ-ਵੱਖ ਅਦਾਇਗੀ ਚਾਰਜ ਹੁੰਦਾ ਹੈ। ਜ਼ਿਆਦਾਤਰ ਬੈਂਕ ਇਸ ਸਾਲ ਤੋਂ ਪਹਿਲਾਂ ਗ੍ਰਾਹਕ ਨੂੰ ਇਹ ਸਹੂਲਤ ਨਹੀਂ ਦਿੰਦੀਆਂ ਹਨ। ਤੁਹਾਨੂੰ ਕਰਜ਼ਾ ਲੈਂਦੇ ਸਮੇਂ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

3. ਕਰਜ਼ਾ ਲੈਂਦੇ ਸਮੇਂ ਤੁਹਾਨੂੰ ਲੋਨ 'ਤੇ ਲੱਗਣ ਵਾਲੀਆਂ ਵਿਆਜ ਦਰਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਵਿਆਜ 'ਚ ਦਰਾਂ Fixed ਤੇ Variable ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। Fixed ਵਿਆਜ ਦਰਾਂ 'ਚ ਕੋਈ ਪਰਿਵਰਤਨ ਨਹੀਂ ਹੁੰਦਾ, ਜਦਕਿ Variable ਵਿਆਜ ਦਰਾਂ 'ਚ Marginal cost of fund based lending rate ਦੇ ਅਨੁਸਾਰ, ਵਿਆਜ ਦਰਾਂ ਤੈਅ ਹੁੰਦੀਆਂ ਹਨ। ਤੁਹਾਨੂੰ ਕਰ ਕਰਜ਼ੇ 'ਤੇ ਕਿਹੜੀ ਵਿਆਜ ਦਰ ਲੱਗ ਰਹੀ ਹੈ, ਇਸ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ।

4. ਕਰਜ਼ਾ ਲੈਣ ਤੋਂ ਪਹਿਲਾ ਮਾਰਕਿਟ ਰਿਸਰਚ ਜ਼ਰੂਰ ਕਰਨੀ ਚਾਹੀਦੀ ਹੈ। ਕਰਜ਼ੇ 'ਤੇ ਬੈਕਾਂ ਦੀਆਂ ਵਿਆਜ ਦਰਾਂ 'ਚ ਬਹੁਤ ਫ਼ਰਕ ਹੁੰਦਾ ਹੈ। ਹਮੇਸ਼ਾ ਘੱਟ ਵਿਆਜ ਦਰ ਵਾਲੇ ਬੈਂਕ ਤੋਂ ਹੀ ਕਰਜ਼ਾ ਲਓ।

5. ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਸਮੇਂ 'ਤੇ ਆਪਣੇ ਕਰਜ਼ੇ ਦਾ ਭੁਗਤਾਨ ਕਰਨਾ। ਇਸ ਨਾਲ ਤੁਹਾਨੂੰ ਕ੍ਰੈਡਿਟ ਸਕੋਰ ਚੰਗੇ ਰਹਿੰਦੇ ਹਨ।

Posted By: Sukhdev Singh