ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੂੰ ਕਿਹਾ ਕਿ ਉਨ੍ਹਾਂ ਨੇ ਪਰਸਨਲ ਇਨਕਮ ਟੈਕਸ ਨੂੰ ਘੱਟ ਕਰਨ ਲਈ ਸੰਸਦ 'ਚ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਸੁਝਾਵ ਲੈ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਘਟਾਉਣ ਦਾ ਫੈਸਲਾ ਇਸ ਦੇ ਲਾਭ ਨੂੰ ਧਿਆਨ 'ਚ ਰੱਖਿਆ ਕੀਤਾ ਜਾਵੇਗਾ, ਸਿਰਫ਼ ਇਸ ਲਈ ਨਹੀਂ ਕਿ ਸਰਕਾਰ ਨੇ ਪਹਿਲਾਂ ਕਾਰਪੋਰੇਟ ਟੈਕਸ 'ਚ ਕਟੌਤੀ ਕੀਤੀ ਹੈ। ਵਿੱਤ ਮੰਤਰੀ ਦਾ ਨਿੱਜੀ ਆਮਦਨ ਟੈਕਸ ਦੀਆਂ ਦਰਾਂ ਬਾਰੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਟੀਐੱਮਸੀ ਆਗੂ ਸੌਗਾਤਾ ਰਾਏ ਨੇ ਲੋਕ ਸਭਾ 'ਚ ਕਾਰਵਾਈ ਦੌਰਾਨ ਪੁੱਛਿਆ ਸੀ।


ਵਿੱਤ ਮੰਤਰੀ ਨੇ ਕਿਹਾ ਕਿ ਵਿਕਸਤ ਦੇਸ਼ਾਂ, ਵਿਕਾਸਸ਼ੀਲ ਦੇਸ਼ਾਂ ਤੇ ਉੱਭਰ ਰਹੀਆਂ ਅਰਥਚਾਰਿਆਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸਮੇਂ-ਸਮੇਂ 'ਤੇ ਵਿਅਕਤੀਗਤ ਟੈਕਸਦਾਚਾਵਾਂ ਨੂੰ ਰਾਹਤ ਦਿੱਤੀ ਹੈ ਤੇ ਕਈ ਛੋਟਾਂ ਦੀ ਪੇਸ਼ਕਸ਼ ਵੀ ਕੀਤੀ ਹੈ।

ਉਨ੍ਹਾਂ ਦੇ ਇਹ ਵੀ ਕਹਿਣਾ ਹੈ ਕਿ ਸਾਰਿਆਂ ਦਾ ਸਨਮਾਨ ਕਰਦੇ ਹਾਂ ਜਿਹੜੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ, ਟੈਕਸ ਅਦਾ ਕਰਦੇ ਹਨ ਤੇ ਆਪਣੇ ਕਾਰੋਬਾਰ ਦੀ ਦੇਖਭਾਲ ਕਰ ਰਹੇ ਹਨ ਅਤੇ ਨਾਲ ਹੀ ਪਰਿਵਾਰ ਦੀ ਵੀ। ਇਸ ਲਈ ਇਸ ਦੇ ਫ਼ਾਇਦਿਆਂ ਨੂੰ ਧਿਆਨ 'ਚ ਰੱਖਦਿਆਂ ਨਿੱਜੀ ਇਨਕਮ ਟੈਕਸ ਲਿਆ ਜਾਵੇ।

Posted By: Sarabjeet Kaur