ਜੇਐੱਨਐੱਨ : ਨੈਸ਼ਨਲ ਪੈਨਸ਼ਨ ਸਕੀਮ ’ਚ ਸ਼ਾਮਲ ਚਾਰ ਕਰੋੜ ਤੋਂ ਜ਼ਿਆਦਾ ਧਾਰਕਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਜ਼ਿਆਦਾ ਪੈਨਸ਼ਨ ਦਿਵਾਉਣ ਦੇ ਉਦੇਸ਼ ਤੋਂ ਸਰਕਾਰ ਪੈਨਸ਼ਨ ਫੰਡ ’ਚ ਜਮ੍ਹਾਂ ਰਕਮ ਦੇ ਇਸਤੇਮਾਲ ਨੂੰ ਲੈ ਕੇ ਬਦਲਾਅ ਕਰਨ ਜਾ ਰਹੀ ਹੈ। ਹੁਣ ਪੈਨਸ਼ਨ ਫੰਡ ਦਾ ਇਸਤੇਮਾਲ ਕੰਪਨੀਆਂ ਦੇ ਪ੍ਰਾਰੰਭਿਕ ਪਬਲਿਕ ਆਫਰ (ਆਈਪੀਓ) ਤੇ ਫੋਲੋ-ਆਨ ਪਬਲਿਕ ਆਫਰ ਦੀ ਖ਼ਰੀਦਦਾਰੀ ’ਚ ਵੀ ਕੀਤਾ ਜਾ ਸਕੇਗਾ। ਇਸ ਦੇ ਇਲਾਵਾ ਰਿਅਲ ਅਸਟੇਟ ਇੰਵੈਸਟਮੈਂਟ ਟ੍ਰਸਟ ਤੇ ਇਨਫ੍ਰਾਸਟਰਕਚਰ ਇੰਵੈਸਟਮੈਂਟ ਟ੍ਰਸਟ ’ਚ ਵੀ ਪੈਨਸ਼ਨ ਫੰਡ ਦੇ ਨਿਵੇਸ਼ ਦੀ ਇਜਾਜ਼ਤ ਮਿਲ ਸਕਦੀ ਹੈ।

ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਪ੍ਰਸਾਰਣ ਅਨੁਸਾਰ ਜਲਦ ਹੀ ਇਸ ਸਬੰਧ ’ਚ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਹੁੰਦਾ ਹੈ ਤਾਂ ਐੱਨਪੀਐੱਸ ਨਾਲ ਜੁੜੇ 4.37 ਕਰੋੜ ਧਾਰਕਾਂ ਨੂੰ ਰਿਟਾਇਰਮੈਂਟ ਦੌਰਾਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰਕਮ ਮਿਲ ਸਕਦੀ ਹੈ। ਐੱਨਪੀਐੱਸ ਫੰਡ ’ਚ ਸਰਕਾਰੀ ਤੇ ਗੈਰ-ਸਰਕਾਰੀ ਦੋਵੇਂ ਹੀ ਪ੍ਰਕਾਰ ਦੇ ਮੁਲਾਜ਼ਮਾਂ ਪੂੰਜੀ ਨਿਵੇਸ਼ ਕਰਦੇ ਹਨ।

ਅਜੇ ਐੱਨਪੀਐੱਸ ਦਾ ਪ੍ਰਬੰਧਨ ਕਰਨ ਵਾਲੇ ਪੈਨਸ਼ਨ ਫੰਡ ਮੈਨੇਜਰਾਂ ਨੂੰ ਸੀਮਿਤ ਜਗ੍ਹਾਂ ’ਤੇ ਇਸ ਫੰਡ ਦੀ ਰਕਮ ਦੇ ਨਿਵੇਸ਼ ਦੀ ਇਜਾਜ਼ਤ ਹੈ। ਅਜੇ ਐੱਨਪੀਐੱਸ ਫੰਡ ਨਾਲ 5,000 ਕਰੋੜ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ ’ਚ ਹੀ ਨਿਵੇਸ਼ ਕੀਤੀ ਜੀ ਸਕਦੀ ਹੈ। ਇਸ ਦੇ ਇਲਾਵਾ ਕਾਰਪੋਰੇਟ ਡੇਟ ਤੇ ਸਰਕਾਰੀ ਸਕਿਓਰਿਟੀਜ਼ ’ਚ ਨਿਵੇਸ਼ ਦੀ ਇਜਾਜ਼ਤ ਹੈ। ਪੀਐੱਫਆਰਡੀਏ ਅਨੁਸਾਰ ਹੁਣ ਬਾਜ਼ਾਰ ’ਚ ਸੂਚੀਬੱਧ ਹੋਣ ਵਾਲੀਆਂ ਨਵੀਆਂ ਕੰਪਪਨੀਆਂ ਦੇ ਆਈਪੀਓ ਤੇ ਪਹਿਲਾਂ ਤੋਂ ਸੂਚੀਬੱਧ ਕੰਪਨੀਆਂ ਦੇ ਐੱਫਪੀਓ ’ਚ ਵੀ ਪੈਨਸ਼ਨ ਫੰਡ ਨੂੰ ਫੰਡ ਮੈਨੇਜਰ ਨਿਵੇਸ਼ ਕਰ ਸਕਣਗੇ।

ਹਾਲਾਂਕਿ ਇਹ ਸਭ ਪੀਐੱਫਆਰਡੀਏ ਦੀ ਨਿਗਰਾਨੀ ’ਚ ਹੋਵੇਗਾ ਤੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਕਿ ਆਪਣੇ ਬੁਢਾਪੇ ਲਈ ਨਿਵੇਸ਼ ਕਰ ਰਹੇ ਨਿਵੇਸ਼ਕਾਂ ਦੇ ਪੈਸਿਆਂ ਨਾਲ ਕੋਈ ਖਿਲਵਾੜ ਨਾ ਹੋਵੇ। ਇਸ ਲਈ ਪੀਐੱਫਆਰਡੀਏ ਅਗਲੇ ਕੁਝ ਦਿਨਾਂ ’ਚ ਪੈਨਸ਼ਨ ਦੇ ਨਿਵੇਸ਼ ਦੀ ਆਮਦਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਜਾ ਰਿਹਾ ਹੈ।

ਕਿੱਥੇ-ਕਿੱਥੇ ਕਰ ਸਕੋਗੇ ਨਿਵੇਸ਼

ਨਵੇਂ ਨਿਯਮਾਂ ਤਹਿਤ ਪੀਐੱਫਐੱਮ ਆਈਪੀਓ, ਐੱਫਪੀਓ ਤੇ ਆਫਰ ਫਾਰ ਸੇਲ ਲੈਣ ਵਾਲੀਆਂ ਕੰਪਨੀਆਂ ਦੇ ਨਿਵੇਸ਼ ਕਰ ਸਕਣਗੇ। ਇਸ ਦੇ ਇਲਾਵਾ ਐੱਨਐੱਸਈ ਤੇ ਬੀਐੱਸਈ ਦੇ 200 ਸ਼ੇਅਰਾਂ ’ਚ ਵੀ ਨਿਵੇਸ਼ ਕਰ ਸਕੋਗੇ। ਪੀਐੱਫਆਰਡੀਏ ਦਾ ਮੰਨਣਾ ਹੈ ਕਿ ਫੰਡ ਮੈਨੇਜਰਾਂ ਨੂੰ ਕਿਹਾ ਨਿਵੇਸ਼ ਕਰਨਾ ਹੈ, ਉਨ੍ਹਾਂ ਨੂੰ ਇਸ ਦੀ ਆਜਾਦੀ ਹੋਣੀ ਚਾਹੀਦੀ ਹੈ।

Posted By: Sarabjeet Kaur