ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਨੋਟਬੰਦੀ ਤੋਂ ਬਾਅਦ ਦੇਸ਼ 'ਚ ਡਿਜੀਟਲ ਪੇਮੈਂਟ ਨੂੰ ਲੈ ਕੇ ਕ੍ਰੇਜ਼ ਵੱਧ ਗਿਆ ਹੈ ਤੇ ਲੋਕ Paytm, PhonePe ਵਰਗੇ ਮੋਬਾਈਲ ਵਾਲੇਟਸ ਦਾ ਦੱਬ ਕੇ ਇਸਤੇਮਾਲ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਜੇਬ੍ਹ 'ਚ ਕੈਸ਼ ਲੈ ਕੇ ਨਹੀਂ ਚਲਣਾ ਪੈਂਦਾ ਤੇ ਦੂਜਾ ਕਿਵੇ ਵੀ ਤੇ ਕਦੋਂ ਵੀ ਪੈਮੇਂਟ ਜਾਂ ਫੰਡ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਦੇਸ਼ ਭਰ ਦੇ Paytm Users ਲਈ ਇਕ ਬੁਰੀ ਖ਼ਬਰ ਹੈ। ਉਹ ਬੁਰੀ ਖ਼ਬਰ ਹੈ ਕਿ ਹੁਣ ਤੋਂ ਉਨ੍ਹਾਂ ਨੂੰ ਆਪਣੇ Paytm Wallet 'ਚ ਪੈਸੇ ਪਾਉਣ ਤੇ ਪੈਸੇ ਟ੍ਰਾਂਸਫਰ ਕਰਨ ਲਈ ਫੀਸ ਦੇਣੀ ਹੋਵੇਗੀ। ਹੁਣ ਤੁਸੀਂ ਇਹ ਜਾਣਨਾ ਚਾਹੁੰਦੇ ਕਿ ਤੁਹਾਨੂੰ ਕਿੰਨੀ ਫੀਸ ਦੇਣੀ ਹੋਵੇਗੀ ਤੇ ਕਿੰਨੇ ਲੈਣ-ਦੇਣ 'ਤੇ ਇਹ ਫੀਸ ਲੱਗੇਗੀ ਤੇ ਤਾਂ ਉਹ ਵੀ ਅਸੀਂ ਦੱਸਦੇ ਹਾਂ।

ਖ਼ਬਰਾਂ ਮੁਤਾਬਿਕ Paytm ਯੂਜ਼ਰ ਨੂੰ ਇਕ ਮਹੀਨੇ 'ਚ 10 ਹਜ਼ਾਰ ਤੋਂ ਜ਼ਿਆਦਾ ਦਾ ਅਮਾਊਂਟ ਵਾਲੇਟ 'ਚ ਕ੍ਰੇਡਿਟ ਕਾਰਡ ਦੀ ਮਦਦ ਨਾਲ ਪਾਉਣ 'ਤੇ ਜਾਂ ਫਿਰ ਆਪਣੇ ਵਾਲੇਟ ਤੋਂ ਪੈਸੇ ਕਿਸੇ ਅਕਾਊਂਟ 'ਚ ਟ੍ਰਾਂਸਫਰ ਕਰਨ ਲਈ ਚਾਰਜ ਦੇਣਾ ਹੋਵੇਗਾ। ਅਜਿਹੀ ਪਹਿਲੀ ਵਾਰ ਹੈ ਕਿ ਗਾਹਕਾਂ ਨੂੰ Paytm ਯੂਜ਼ਰਜ਼ ਨੂੰ ਲੈਣਦੇਣ ਦਾ ਚਾਰਜ ਲੱਗਣ ਵਾਲਾ ਹੈ। ਹਾਲਾਂਕਿ, ਇਸ ਮਾਮਲੇ 'ਚ ਕੰਪਨੀ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਮਿਲ ਰਹੀ ਸੀ।

ਫ਼ੈਸਲੇ ਮੁਤਾਬਿਕ 10 ਹਜ਼ਾਰ ਤੋਂ ਘੱਟ ਦਾ ਕੋਈ ਵੀ ਲੈਣ-ਦੇਣ ਪਹਿਲਾਂ ਦੀ ਤਰ੍ਹਾਂ ਬਿਨਾ ਚਾਰਜ ਦੇ ਹੋ ਸਕੇਗਾ ਉੱਥੇ ਮਹੀਨੇ 'ਚ 10 ਹਜ਼ਾਰ 'ਤੇ ਉਸ ਤੋਂ ਜ਼ਿਆਦਾ ਦਾ ਲੈਣਦੇਣ ਕਰਨ 'ਤੇ ਯੂਜ਼ਰ ਨੂੰ ਅਮਾਊਂਟ ਦਾ 1.75 ਫੀਸਦੀ ਤੇ ਜੀਐੱਸਟੀ ਵੱਖ ਤੋਂ ਦੇਣਾ ਹੋਵੇਗਾ। ਮਤਲਬ, ਜੇ ਕ੍ਰੇਡਿਟ ਕਾਰਡ ਤੋਂ ਵਾਲੇਟ 'ਚ 10,000 ਰੁਪਏ ਪਾਏ ਗਏ ਤਾਂ ਉਸ ਲਈ ਯੂਜ਼ਰ ਨੂੰ 1.75 ਫੀਸਦੀ ਤੋਂ ਇਲਾਵਾ ਜੀਐੱਸਟੀ ਦੇਣਾ ਹੋਵੇਗਾ।

Posted By: Amita Verma