ਪੀਟੀਆਈ, ਨਵੀਂ ਦਿੱਲੀ : ਪੇਟੀਐੱਮ ਨੇ 3500 ਫੋਨ ਨੰਬਰਾਂ ਦੀ ਇਕ ਲਿਸਟ ਤਿਆਰ ਕੀਤੀ ਹੈ। ਪੀਪੀਬੀ ਨੇ ਇਹ ਲਿਸਟ ਹਾਲ ਹੀ ਵਿਚ ਗ੍ਰਹਿ ਮੰਤਰਾਲਾ, ਟਰਾਈ ਅਤੇ ਸੀਈਆਰਟੀ ਇਨ ਨੂੰ ਸੌਂਪੀ ਹੈ। ਇਨ੍ਹਾਂ ਵਿਚ ਉਪਭੋਗਤਾਵਾਂ ਨੂੰ ਠੱਗਣ ਲਈ ਵਰਤੇ ਜਾਣ ਵਾਲੇ ਫੋਨ ਨੰਬਰ ਸ਼ਾਮਲ ਹਨ। ਇਸ ਤੋਂ ਇਲਾਵਾ ਐਸਐਮਐਸ ਸ਼ਾਰਟਕੋਡ ਦੀ ਇਕ ਲਿਸਟ ਵੀ ਦਿੱਤੀ ਹੈ। ਇਹ ਉਹੀ ਫੋਨ ਨੰਬਰ ਹਨ ਜਿਨ੍ਹਾਂ ਤੋਂ ਕਾਲ ਕਰਕੇ ਅਤੇ ਮੈਸੇਜ ਕਰਕੇ ਗਾਹਕਾਂ ਨੂੰ ਧੋਖਾਧੜੀ ਦੇ ਜਾਲ ਵਿਚ ਫਸਾਇਆ ਜਾਂਦਾ ਹੈ। ਕਈ ਵਾਰ ਮਿੰਟਾਂ ਵਿਚ ਗਾਹਕਾਂ ਦੇ ਖਾਤੇ ਖਾਲੀ ਹੋ ਜਾਂਦੇ ਹਨ।

ਪੀਪੀਬੀ ਨੇ ਦਾਅਵਾ ਕੀਤਾ ਕਿ ਇਸ ਘੁਟਾਲੇ ਨੂੰ ਰੋਕਣ ਲਈ ਸਾਈਬਰ ਸੈਲ ਇਨ੍ਹਾਂ ਅਪਰਾਧੀਆਂ ਖਿਲਾਫ਼ ਤਤਕਾਲ ਕਾਰਵਾਈ ਲਈ ਐਫਆਈਆਰ ਵੀ ਦਰਜ ਕਰਾਈ ਗਈ ਹੈ। ਟਰਾਈ, ਗ੍ਰਹਿ ਮੰਤਰਾਲਾ ਅਤੇ ਸੀਈਆਰਟੀ ਇਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਇਕ ਸੀਰੀਜ਼ ਵਿਚ ਪੀਪੀਬੀ ਨੇ ਸੰਵੇਦਨਸ਼ੀਲ ਸੂਚਨਾਵਾਂ ਇਕੱਠੀਆਂ ਅਤੇ ਫੋਨ ਐਸਐਮਐਸ ਅਤੇ ਕਾਲ ਸਕੈਮ ਨੂੰ ਸਮਝਾਇਆ ਜੋ ਡਿਜੀਟਲ ਭੁਗਤਾਨ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰਨਗੇ। ਸੀਈਆਰਟੀ ਇਨ ਕੰਪਿਊਟਰ ਸੁਰੱਖਿਆ ਮਾਮਲਿਆਂ ਵਿਚ ਕਾਰਵਾਈ ਕਰਨ ਵਾਲੀ ਏਜੰਸੀ ਹੈ।

Posted By: Tejinder Thind