ਜੇਐੱਨਐੱਨ, ਨਵੀਂ ਦਿੱਲੀ : ਆਨਲਾਈਨ ਪੇਮੈਂਟ ਪਲੇਟਫਾਰਮ Paytm ਨੇ ਟੈਲੀਕਾਮ ਕੰਪਨੀਆਂ Jio, Airtel, Vodafone ਤੇ BSNL ਖ਼ਿਲਾਫ਼ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ 'ਚ Paytm ਨੇ ਦੋਸ਼ ਲਗਾਇਆ ਕਿ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਅਜਿਹੇ ਹੈਂਡਸੇਟ ਯੂਜ਼ਰਜ਼ ਦੇ ਫੋਨ ਨੰਬਰ ਨੂੰ ਬਲਾਕ ਨਹੀਂ ਕਰ ਰਹੀ ਹੈ, ਜੋ ਮੋਬਾਈਲ ਤੋਂ ਗਾਹਕਾਂ ਨੂੰ ਕਾਲ, ਮੈਸੇਜ ਜਾਂ ਫਿਰ ਮੇਲ ਕਰ ਕੇ Paytm ਗਾਹਕਾਂ ਨਾਲ ਧੋਖਾਧੜੀ ਕਰਦੇ ਹਨ। Paytm ਨੇ ਦਾਅਵਾ ਕੀਤਾ ਕਿ ਧੋਖਾਧੜੀ ਕਰਨ ਵਾਲੇ ਸ਼ਿਫਿੰਗ ਐਕਟੀਵਿਟੀ ਨਾਲ ਲੱਖਾਂ Paytm ਗਾਹਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਫਰਾਡ ਨੂੰ ਅੰਜ਼ਾਮ ਦੇਣ ਲਈ ਕਈ ਮੋਬਾਈਲ ਨੈੱਟਵਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਟੈਲੀਕਾਮ ਪ੍ਰੋਵਾਈਡਰ ਕੰਪਨੀਆਂ ਫਰਾਡ ਕਰਨ ਵਾਲਿਆਂ ਦੇ ਨਾਂ ਦਾ ਖ਼ੁਲਾਸਾ ਨਹੀਂ ਕਰਦੀ ਹੈ ਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਦੀ ਹੈ। ਇਸ ਦੇ ਚੱਲਦਿਆਂ Paytm ਕੰਪਨੀ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਨਾਲ ਹੀ ਉਸ ਦੀ ਸਾਖ ਘੱਟ ਹੋ ਰਹੀ ਹੈ। ਅਜਿਹੇ 'ਚ Paytm ਨੇ ਇਨ੍ਹਾਂ ਟੈਲੀਕਾਮ ਪ੍ਰੋਵਾਈਡ ਕੰਪਨੀਆਂ ਤੋਂ 100 ਕਰੋੜ ਰੁਪਏ ਦੇ ਹਰਜ਼ਾਨੇ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਫਿਸ਼ਿੰਗ ਇਕ ਸਾਈਬਰ ਅਪਰਾਧ ਹੈ, ਜਿੱਥੇ ਲੋਕਾਂ ਨੂੰ ਈਮੇਲ, ਫੋਨ ਕਾਲ ਜਾਂ ਕਿਸੇ ਵਿਅਕਤੀ ਰਾਹੀਂ ਸੰਪਰਕ ਕੀਤਾ ਜਾਂਦਾ ਹੈ ਤੇ ਕਿਸੇ ਸੰਗਠਨ ਜਾਂ ਕਿਸੇ ਵਿੱਤੀ ਸੰਸਥਾਨ ਦਾ ਨੁਮਾਇੰਦਾ ਬਣ ਕੇ ਲੋਕਾਂ ਤੋਂ ਉਨ੍ਹਾਂ ਦੀ ਬੈਕਿੰਗ ਤੇ ਕ੍ਰੇਡਿਟ ਕਾਰਡ ਨਾਲ ਜੁੜੀ ਸੰਵੇਦਨਸ਼ੀਲ ਕੰਪਨੀਆਂ ਜਿਵੇਂ ਏਅਰਟੇਲ, ਰਿਲਾਇੰਸ, ਜਿਓ, ਬੀਐੱਸਐੱਨਐੱਲ, ਐੱਮਟੀਐੱਨਐੱਲ ਤੇ ਵੋਡਾਫੋਨ ਟੈਲੀਕਾਮ ਕਮਰਸ਼ੀਅਲ ਕਮਿਊਨਿਕੇਸ਼ਨ ਕਸਟਮਰ ਪ੍ਰਿਫਰੇਂਸ ਰੈਗਯੂਲੇਸ਼ਨ 2018 ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇਸ ਤਹਿਤ ਟੈਲੀਕਾਮ ਕੰਪਨੀਆਂ ਫਰਾਡ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੂਰੀ ਤਰ੍ਹਾਂ ਤੋਂ ਆਜ਼ਾਦ ਹਨ।

Posted By: Amita Verma