ਜੇਐੱਨਐੱਨ, ਨਵੀਂ ਦਿੱਲੀ : ਪੇਟੀਐੱਮ ਮਨੀ ਨੇ ਬੁੱਧਵਾਰ ਨੂੰ ਆਪਣੇ ਪਲੇਟਫਾਰਮ 'ਤੇ ਫਊਚਰਜ਼ ਤੇ ਆਪਸ਼ਸ 'ਚ ਨਿਵੇਸ਼ ਦੀ ਸੁਵਿਧਾ ਲਾਂਚ ਕਰ ਦਿੱਤੀ ਹੈ। ਪੇਟੀਐੱਮ ਮਨੀ ਨੇ ਰੀਈਮੇਜਿਨ ਵੈਲਥ ਕ੍ਰਿਏਸ਼ਨ Reimagine Wealth Creation ਨਾਂ ਤੋਂ ਆਯੋਜਿਤ ਇਕ ਆਨਲਾਈਨ ਈਵੈਂਟ 'ਚ ਇਹ ਲਾਚਿੰਗ ਕੀਤੀ। ਈਵੈਂਟ 'ਚ ਪੇਟੀਐੱਮ ਮਨੀ ਦੇ ਫਾਊਂਡਰ ਵਿਜੈ ਸ਼ੇਖਰ ਸ਼ਰਮਾ ਤੇ ਪੇਟੀਐੱਮ ਮਨੀ ਦੇ ਸੀਈਓ ਵਰੁਣ ਸ਼੍ਰੀਧਰ ਨੇ ਇਹ ਲਾਚਿੰਗ ਕੀਤੀ। ਅਜੇ ਫਊਚਰਜ਼ ਐਂਡ ਆਪਸ਼ਸ 'ਚ ਟ੍ਰੇਡਿੰਗ ਦਾ ਅਰਲੀ ਐਕਸੇਸ ਸਿਰਫ਼ 500 ਯੂਜ਼ਰਜ਼ ਨੂੰ ਹੀ ਮਿਲੇਗਾ। ਇਸ ਦੀ ਜਨਤਕ ਲਾਚਿੰਗ ਅਗਲੇ ਦੋ ਹਫ਼ਤਿਆਂ 'ਚ ਹੋਵੇਗੀ।

ਆਨਲਾਈਨ ਈਵੈਂਟ 'ਚ ਦੱਸਿਆ ਗਿਆ ਕਿ ਪੇਟੀਐੱਮ ਮਨੀ 'ਤੇ ਨਿਵੇਸ਼ਕ ਨੂੰ 10 ਰੁਪਏ ਪ੍ਰਤੀ ਟਰੈਂਡ ਦਾ ਭੁਗਤਾਨ ਕਰਨਾ ਹੋਵੇਗਾ। ਚਾਹੇ ਉਹ 100 ਰੁਪਏ ਦਾ ਟਰੈਂਡ ਹੋਵੇ ਜਾਂ ਇਕ ਕਰੋੜ ਦਾ, ਫੀਸ ਸਿਰਫ਼ 10 ਰੁਪਏ ਪ੍ਰਤੀ ਟਰੈਡ ਹੀ ਹੋਵੇਗੀ। ਵਰੁਣ ਸ਼੍ਰੀਧਰ ਨੇ ਕਿਹਾ ਕਿ ਪੇਟੀਐੱਮ ਮਨੀ ਵੱਲੋਂ ਲਿਆ ਜਾਣ ਵਾਲੀ ਇਹ ਫੀਸ ਗਾਹਕਾਂ ਨੂੰ ਹੋਰ ਪਲੇਟਫਾਰਮ ਦੀ ਤੁਲਨਾ 'ਚ ਕਾਫੀ ਘੱਟ ਕਰੇਗਾ। ਸ੍ਰੀਧਰ ਨੇ ਪੇਟੀਐੱਮ ਮਨੀ ਐਪ 'ਤੇ ਉਪਲਬੱਧ ਵੱਖ-ਵੱਖ ਨਿਵੇਸ਼ ਉਤਪਾਦਾਂ ਦੇ ਬਾਰੇ ਜਾਣਕਾਰੀ ਦਿੱਤੀ।

ਸ੍ਰੀਧਰ ਨੇ ਕਿਹਾ, 'ਅਸੀਂ ਇਕ ਜਟਿਲ ਪ੍ਰਕਿਰਿਆ ਨੂੰ ਗਾਹਕਾਂ ਲਈ ਆਸਾਨ ਕੀਤਾ ਹੈ। ਪੇਟੀਐੱਮ ਮਨੀ 'ਤੇ ਅਕਾਊਂਟ ਖੋਲ੍ਹਣਾ ਪੂਰੀ ਤਰ੍ਹਾਂ ਡਿਜੀਟਲ ਹੈ, ਜੋ ਤੁਸੀਂ ਘਰ ਬੈਠੇ ਕਰ ਸਕਦੇ ਹੋ। ਸਾਡੀ ਤਕਨਾਲੋਜੀ ਟੀਮ ਨੇ ਪ੍ਰੋਸੈੱਸ ਨੂੰ ਕਾਫੀ ਫਾਸਟ ਕਰ ਦਿੱਤਾ ਹੈ। ਸਾਡੇ ਪਲੇਟਫਾਰਮ 'ਤੇ ਟਰੈਂਡਿੰਗ ਦਾ ਖਰਚਾ ਵੀ ਕਾਫੀ ਘੱਟ ਹੈ।'

Posted By: Amita Verma