Paytm Money ਜੇਐੱਨਐੱਨ, ਨਵੀਂ ਦਿੱਲੀ : ਫਾਇਨੈਂਸ਼ੀਅਲ ਟੈਕਨਾਲੋਜੀ ਕੰਪਨੀ Paytm ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਪੇਟੀਐੱਮ ਮਨੀ ਨੇ ਬਾਜ਼ਾਰ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ ਤੋਂ ਮਨਜ਼ੂਰੀ ਦੇ ਬਾਅਦ ਆਪਮੇ ਪਲੇਟਫਾਰਮ 'ਤੇ ਐਕਸਚੇਂਜ-ਟ੍ਰੈਡੇਡ ਫੰਡ ਸ਼ੁਰੂ ਕੀਤਾ ਹੈ। Paytm ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐਕਸਚੇਂਜ- ਟ੍ਰੇਡੇਡ ਫੰਡ ਪ੍ਰਤੀਭੂਤੀਆਂ ਦਾ ਭੰਡਾਰ ਹੈ। ਪੇਟੀਐੱਮ ਮੁੱਖ ਕਾਰਜਕਾਰੀ ਅਧਿਕਾਰੀ ਵਰੁਣ ਸ਼੍ਰੀਧਰ ਨੇ ਬਿਆਨ 'ਚ ਕਿਹਾ, ਈਟੀਐੱਫ ਨਿਵੇਸ਼ ਦੇ ਇਸ ਤਰ੍ਹਾਂ ਦੇ ਰਸਤੇ ਹਨ, ਜਿਸ'ਚ ਹਰ ਕਿਸੇ ਨੂੰ ਆਪਣੇ ਪੋਰਟਫੋਲੀਆ 'ਚ ਘੱਟ ਲਾਗਤ 'ਤੇ ਬਾਜ਼ਾਰ ਨਾਲ ਜੁੜੇ ਰਿਟਰਨ ਕਮਾਉਣ ਲਈ ਜੋੜਨਾ ਚਾਹੀਦਾ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਅਗਲੇ 12-18 ਮਹੀਨਿਆਂ 'ਚ ਈਟੀਐੱਫ 'ਚ ਮੰਚ ਦੇ ਮਾਧਿਅਮ ਨਾਲ ਨਿਵੇਸ਼ ਕਰਨ ਲਈ ਇਕ ਲੱਖ ਉਪਭੋਗਤਾ ਨੂੰ ਟੀਚਾ ਕਰ ਰਹੀ ਹੈ। ਪੇਟੀਐੱਮ ਮਨੀ ਦੇ ਜ਼ਰੀਏ ਨਿਵੇਸ਼ਕ ਇਕਵਿਟੀ 'ਚ 16 ਰੁਪਏ, ਗੋਲਡ 'ਚ 44 ਰੁਪਏ ਤੇ ਨਿਫਟੀ 'ਚ 120 ਰੁਪਏ ਵਰਗੇ ਘੱਟ ਰਕਮ ਨਾਲ ETF 'ਚ ਨਿਵੇਸ਼ ਸ਼ੁਰੂ ਕਰ ਸਕਦੇ ਹਨ। ਪੇਟੀਐੱਮ ਮਨੀ ਨੇ ਬਿਆਨ 'ਚ ਕਿਹਾ ਕਿ ਇਸ ਦੇ ਪਲੇਟਫਾਰਮ ਦਾ ਇੰਟਰੈਕਟਿਵ ਨਿਵੇਸ਼ਕ ਲਈ ਚੁਣੇ ਗਏ ETFs 'ਚ ਪ੍ਰਾਈਸ ਚੇਂਜ ਨੂੰ ਟ੍ਰੈਕ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਯੂਜ਼ਰਜ਼ ਪ੍ਰਾਈਸ ਅਲਰਟ ਵੀ ਸੈੱਟ ਕਰ ਸਕਦਾ ਹੈ। ਪੇਟੀਐੱਮ ਮਨੀ 'ਤੇ ਲਾਈਵ ਪ੍ਰਾਈਸ ਅਪਡੇਟ ਹੁੰਦਾ ਹੈ। ਨਿਵੇਸ਼ਕ ਓਪਨ ਮਾਰਕੀਟ ਆਵਰ 'ਚ ਸੇਲ ਆਰਡਰ ਪਾ ਸਕਦਾ ਹੈ ਤੇ ਪੈਸਾ ਸਿੱਧਾ ਆਪਣੇ ਬੈਂਕ ਅਕਾਊਂਟ 'ਚ ਪੈ ਸਕਦਾ ਹੈ।

Posted By: Sarabjeet Kaur