ਨਵੀਂ ਦਿੱਲੀ, ਬਿਜ਼ਨਸ ਡੈਸਕ : ਡਿਜੀਟਲ ਪੇਮੈਂਟ ਐਪ ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ 59 ਚੀਨੀ ਐਪਸ 'ਤੇ ਰੋਕ ਲਗਾਏ ਜਾਣ 'ਤੇ ਭਾਰਤ ਸਰਕਾਰ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਰਾਸ਼ਟਰੀ ਹਿੱਤ 'ਚ ਚੁੱਕਿਆ ਕਦਮ ਦੱਸਿਆ ਹੈ। ਭਾਰਤ ਸਰਕਾਰ ਨੇ ਸੋਮਵਾਰ ਦੀ ਸ਼ਾਮ ਨੂੰ ਟਿਕਟਾਕ, ਸ਼ੇਅਰ ਇਟ, ਕੈਮਸਕੈਨਰ ਅਤੇ ਲਾਈਕੀ ਸਮੇਤ 59 ਚੀਨੀ ਐਪਸ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਸ਼ਰਮਾ ਦਾ ਇਹ ਬਿਆਨ ਕਾਫੀ ਅਹਿਮ ਹੈ ਕਿਉਂਕਿ ਪੇਟੀਐੱਮ ਦਾ ਪ੍ਰਚਲਨ ਕਰਨ ਵਾਲੇ One97 Communications 'ਚ ਚੀਨ ਦੀ ਅਲੀਬਾਬਾ ਅਤੇ ਆਂਟ ਫਾਈਨੈਂਸ਼ੀਅਲ ਨੇ ਵੱਡਾ ਨਿਵੇਸ਼ ਕੀਤਾ ਹੈ। One97 Communications 'ਚ ਅਲੀਬਾਬਾ ਅਤੇ ਉਸ ਨਾਲ ਸਬੰਧਿਤ ਕੰਪਨੀਆਂ ਦੀ 25 ਫ਼ੀਸਦ ਹਿੱਸੇਦਾਰੀ ਹੈ।

ਸ਼ਰਮਾ ਨੇ ਟਵੀਟ ਕਰ ਕਿਹਾ ਹੈ, 'ਰਾਸ਼ਟਰੀ ਹਿੱਤ 'ਚ ਚੁੱਕਿਆ ਗਿਆ ਬੋਲਡ ਕਦਮ। ਆਤਮ-ਨਿਰਭਰ ਐਪ ਇਕੋਸਿਸਟਮ ਵੱਲ ਚੁੱਕਿਆ ਗਿਆ ਇਕ ਕਦਮ। ਸਭ ਤੋਂ ਚੰਗੇ ਭਾਰਤੀ ਉੱਦਮੀਆਂ ਦੇ ਕੋਲ ਅੱਗੇ ਜਾ ਕੇ ਭਾਰਤੀ ਦੁਆਰਾ ਭਾਰਤੀਆਂ ਲਈ ਸਰਵਸ੍ਰੇਸ਼ਠ ਦੇ ਨਿਰਮਾਣ ਦਾ ਮੌਕਾ ਹੈ। ਇਹ ਹੈ ਭਾਰਤ ਦੀ ਡਿਜੀਟਲ ਕ੍ਰਾਂਤੀ।'

Posted By: Ramanjit Kaur