ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿਚ FASTag ਨੂੰ ਲਾਜ਼ਮੀ ਕੀਤੇ ਹੋਇਆਂ ਲਗਪਗ ਇਕ ਮਹੀਨਾ ਹੋ ਗਿਆ ਹੈ। ਅਜਿਹੇ ਵਿਚ ਵੱਡੀ ਗਿਣਤੀ ਨੇ ਆਪਣੇ ਵਾਹਨਾਂ 'ਤੇ FASTag ਲਗਵਾ ਲਿਆ ਹੈ। ਪੇਟੀਐੱਮ ਫਾਸਟੈਗ ਕਈ ਮਾਮਲਿਆਂ 'ਚ ਸੁਖਾਲਾ ਹੈ ਕਿਉਂਕਿ ਇਸ ਵਿਚ ਘੱਟ ਡਾਕਿਊਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਇਸ ਟੈਗ ਨੂੰ ਖਰੀਦਣ ਲਈ ਕਿਸੇ ਤਰ੍ਹਾਂ ਦਾ ਆਈਡੀ ਪਰੂਫ, ਫੋਟੋ ਤੇ ਪਰਸਨਲ ਡਿਟੇਲ ਨਹੀਂ ਦੇਣੀ ਪਵੇਗੀ। ਤੁਸੀਂ ਸਿਰਫ਼ ਗੱਡੀ ਦੀ ਰਜਿਸਟ੍ਰੇਸ਼ਨ ਨਾਲ ਜੁੜੇ ਕਾਗ਼ਜ਼ਾਤ ਜ਼ਰੀਏ ਪੇਟੀਐੱਮ ਫਾਸਟੈਗ ਮੰਗਵਾ ਕਰ ਸਕਦੇ ਹੋ। ਹਾਲਾਂਕਿ, ਹੁਣ ਵੀ ਬਹੁਤੇ ਲੋਕ ਇਸ ਟੈਕ ਨੂੰ ਨਹੀਂ ਲਗਵਾ ਸਕੇ ਹਨ ਤਾਂ ਉਨ੍ਹਾਂ ਨੂੰ ਦੱਸ ਦੇਈਏ ਕਿ ਉਹ ਕਿਸ ਤਰ੍ਹਾਂ Paytm FASTag ਖਰੀਦ ਸਕਦੇ ਹਨ। ਨਾਲ ਹੀ ਪੇਟੀਐੱਮ ਨੂੰ ਰਿਚਾਰਜ ਕਰਨ ਦਾ ਪ੍ਰੋਸੈੱਸ ਕੀ ਹੈ ਤੇ ਇਸ ਟੈਗ ਦੇ ਹੋਰ ਕੀ ਫਾਇਦੇ ਹਨ।

Paytm FASTag ਇੰਝ ਖਰੀਦੋ :

 • ਸਭ ਤੋਂ ਪਹਿਲਾਂ Paytm ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗਆਨ ਕਰੋ।
 • ਵੈੱਬਸਾਈਟ 'ਤੇ ਤੁਹਾਨੂੰ FASTag ਦੀ ਆਪਸ਼ਨ ਦਿਸੇਗੀ।
 • FASTag ਆਪਸ਼ਨ ਕਲਿੱਕ ਕਰੋ।
 • ਨਵੇਂ ਪੇਜ ਤੇ ਤੁਹਾਨੂੰ ਟੈਗ ਦੀ ਕੀਮਤ 100 ਰੁਪਏ, ਰਿਫੰਡੇਬਲ ਸਿਕਊਰਟੀ ਡਿਪੋਜ਼ਿਟ ਦੇ ਰੂਪ 'ਚ 250 ਰੁਪਏ ਤੇ ਮਿਨੀਮਮ ਬੈਲੇਂਸ ਦੇ ਰੂਪ 'ਚ 150 ਰੁਪਏ ਯਾਨੀ ਕੁੱਲ 500 ਰੁਪਏ ਦਾ ਭੁਗਤਾ ਕਰਨਾ ਪਵੇਗਾ।
 • ਤੁਸੀਂ ਵਾਹਨ ਦੀ ਰਜਿਸਟ੍ਰੇਸ਼ਨ ਨੰਬਰ ਜ਼ਰੀਏ ਫਾਸਟੈਗ ਖਰੀਦ ਸਕਦੇ ਹੋ।
 • ਪੇਟੀਐੱਮ ਤੁਹਾਡੇ ਰਜਿਸਟ੍ਰੇਸ਼ਨ ਪਤੇ 'ਤੇ ਫਾਸਟੈਗ ਭੇਜਦਾ ਹੈ ਜਿਸ ਨੂੰ ਤੁਸੀਂ ਵਾਹਨ ਦੇ ਵਿੰਡ ਸਕ੍ਰੀਨ 'ਤੇ ਚਿਪਕਾਉਣਾ ਹੁੰਦਾ ਹੈ।

ਕਿਵੇਂ ਕਰੀਏ ਰਿਚਾਰਜ

ਹੋਰਨਾਂ ਬੈਂਕਾਂ ਤੇ ਪੇਮੈਂਟ ਬੈਂਕਾਂ ਦੇ ਉਲਟ Paytm Payment Bank 'ਚ ਤੁਹਾਨੂੰ FASTag ਲਈ ਵੱਖਰਾ ਵਾਲੇਟ ਰੱਖਣ ਜਾਂ ਅਲੱਗ ਤੋਂ ਰਿਚਾਰਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਪੇਟੀਐੱਮ ਬੈਲੇਂਸ ਜ਼ਰੀਏ ਹੀ ਟੋਲ ਪਲਾਜ਼ਾ 'ਤੇ ਟੋਲ ਦਾ ਭੁਗਤਾਨ ਕਰ ਸਕਦੇ ਹੋ। ਇਸ ਤਰ੍ਹਾਂ ਇਹ ਕਾਫ਼ੀ ਸੁਵਿਧਾਜਨਕ ਹੋ ਜਾਂਦਾ ਹੈ। ਹਾਲਾਂਕਿ, ਪੇਟੀਐੱਮ ਵਾਲੇਟ 'ਚ ਰੁਪਏ ਐਡ ਕਰਨ ਦੇ 20 ਮਿੰਟ ਬਾਅਦ ਹੀ ਟੋਲ ਦੀ ਪੇਮੈਂਟ ਹੋ ਸਕਦੀ ਹੈ।

ਮਿਲਦੀਆਂ ਹਨ ਇਹ ਸਹੂਲਤਾਂ ਤੇ ਇਹ ਫਾਇਦੇ

 1. Paytm FASTag ਵਾਰ-ਵਾਰ ਇਸਤੇਮਾਲ 'ਚ ਲਿਆਉਣ ਵਾਲੇ RFID Tag ਸਮੇਤ ਆਉਂਦਾ ਹੈ।
 2. ਇਹ ਰਜਿਸਟਰਡ ਪੇਟੀਐੱਮ ਵਾਲੇਟ ਨਾਲ ਲਿੰਕ ਹੁੰਦਾ ਹੈ।
 3. ਲਿੰਕਡ ਵਾਲੇਟ ਤੋਂ ਟੋਲ ਖ਼ੁਦ-ਬ-ਖ਼ੁਦ ਕੱਟਿਆ ਜਾਂਦਾ ਹੈ।
 4. ਵਿੱਤੀ ਵਰ੍ਹੇ 2019-20 ਦੌਰਾਨ ਟੋਲ ਦੇ ਰੂਪ 'ਚ ਚੁਕਾਈ ਗਈ ਰਕਮ 'ਤੇ 2.5 ਫ਼ੀਸਦੀ ਦਾ ਕੈਸ਼ਬੈਗ ਮਿਲੇਗਾ।
 5. ਪੇਟੀਐੱਮ ਵੱਲੋੰ ਆਪਣੇ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਹ ਕਿਸੇ ਵੀ ਤਰ੍ਹਾਂ ਦੀ ਲੁਕੀ ਹੋਈ ਫੀਸ ਨਹੀਂ ਲੈਂਦਾ।

Posted By: Seema Anand