ਜੇਐਨਐਨ, ਨਵੀਂ ਦਿੱਲੀ : ਪੇਟੀਐੱਮ ਪੇਮੈਂਟ ਬੈਂਕ ਨੇ ਕਿਹਾ ਕਿ ਉਹ ਫਾਸਟੈਗ ਇਸ਼ੂ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਹੁਣ ਤਕ 30 ਲੱਖ ਫਾਸਟੈਗ ਦੀ ਵਿਕਰੀ ਕੀਤੀ ਹੈ। ਇਹ ਟੋਲ ਪਲਾਜ਼ਾ 'ਤੇ ਇਲੈਕਟ੍ਰਾਨਿਕ ਅਦਾਇਗੀ ਨੂੰ ਸਵੀਕਾਰ ਕੀਤੇ ਜਾਣ ਦੀ ਵਧਦੀ ਰਫ਼ਤਾਰ ਨੂੰ ਦਰਸਾਉਂਦਾ ਹੈ। ਪੇਟੀਐਮ ਪੇਮੈਂਟਸ ਬੈਂਕ ਦੇ ਐਮਡੀ ਅਤੇ ਸੀਈਓ ਸਤੀਸ਼ ਗੁਪਤਾ ਨੇ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਅਸੀਂ ਸਰਕਾਰ ਦੇ ਡਿਜੀਟਲ ਇੰਡੀਆ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਸਹਾਈ ਹੋ ਰਹੇ ਹਾਂ। ਅਸੀਂ ਦੇਸ਼ ਵਿਚ ਡਿਜੀਟਲ ਟੋਲ ਅਦਾਇਗੀ ਨੂੰ ਲਾਗੂ ਕਰਨ ਲਈ ਕੰਮ ਜਾਰੀ ਰੱਖਾਂਗੇ।

ਫਾਸਟੈਗ ਵਿਚ ਇਲੈਕਟ੍ਰਾਨਿਕ ਟੋਲ ਕੂਲੈਕਸ਼ਨ ਸਿਸਟਮ ਹੈ। ਇਸ ਦਾ ਸੰਚਾਲਨ ਐਨਐਚਏਆਈ ਵੱਲੋਂ ਕੀਤਾ ਜਾਂਦਾ ਹੈ। ਇਸ ਪ੍ਰਣਾਲੀ ਤਹਿਤ ਆਰਐਫਆਈਡੀ ਟੈਕਨਾਲੋਜੀ ਜ਼ਰੀਏ ਟੋਲ ਦਾ ਪ੍ਰੀਪੇਡ ਜਾਂ ਸੇਵਿੰਗ ਅਕਾਉਂਟ ਤੋਂ ਭੁਗਤਾਨ ਕੀਤਾ ਜਾਂਦਾ ਹੈ। ਪੀਪੀਬੀ ਨੇ ਮਾਰਚ 2020 ਤਕ ਫਾਸਟੈਗ ਦੀ ਵਰਤੋਂ ਨੂੰ 50 ਲੱਖ ਵਾਹਨਾਂ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਇਕ ਮਹੀਨੇ ਵਿਚ ਜਿੰਨੇ ਫਾਸਟੈਗ ਇਸ਼ੂ ਕੀਤੇ ਗਏ ਹਨ, ਉਸ ਵਿਚ ਇਕੱਲੇ ਪੇਟੀਐਮ ਵੱਲੋਂ 40 ਫੀਸਦ ਤੋਂ ਜ਼ਿਆਦਾ ਹਨ।

ਪੇਟੀਐਮ ਫਾਸਟੈਗ ਜ਼ਰੀਏ ਲੋਕ ਸਿੱਧੇ ਆਪਣੇ ਪੇਟੀਐਮ ਵਾਲੇਟ ਤੋਂ ਟੋਲ ਟੈਕਸ ਦਾ ਭੁਗਤਾਨ ਕਰ ਲੈਂਦੇ ਹਨ। ਇਸ ਲਈ ਉਨ੍ਹਾਂ ਨੂੰ ਵੱਖਰਾ ਫਾਸਟੈਗ ਵਾਲੇਟ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਇਸ ਨੂੰ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਸਰਟੀਫਿਕੇਟ ਜ਼ਰੀਏ ਖ਼ਰੀਦਿਆ ਜਾ ਸਕਦਾ ਹੈ। ਪੇਟੀਐਮ ਰਜਿਸਟਰਡ ਪਤੇ 'ਤੇ ਬਿਨਾ ਕਿਸੇ ਫੀਸ ਦੇ ਫਾਸਟੈਗ ਦੀ ਡਿਲਵਰੀ ਕਰਦਾ ਹੈ।

Posted By: Tejinder Thind