ਨਵੀਂ ਦਿੱਲੀ : ਡਿਜੀਟਲ ਪੇਮੈਂਟ ਸਟਾਰਟਅੱਪ ਪੇਟੀਐੱਮ ਨੇ 4,724.42 ਕਰੋੜ ਰੁਪਏ ਦੀ ਤਾਜ਼ਾ ਫੰਡਿੰਗ ਇਕੱਠੀ ਕੀਤੀ ਹੈ। ਪੇਟੀਐੱਮ ਨੇ ਇਹ ਫੰਡਿੰਗ ਅਲਿਬਾਬਾ ਦੀ ਅਲਿਪੇ ਤੇ ਸਾਫ਼ਟਬੈਂਕ ਦੇ ਐੱਸਵੀਐੱਫ਼ ਪਾਰਟਨਰ ਤੇ ਟੀ ਰੋ ਪ੍ਰਾਈਜ਼ ਨਿਵੇਸ਼ਕਾਂ ਤੋਂ ਜੁਟਾਈ ਹੈ। ਇਕ ਫਾਈਲਿੰਗ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਨਿਊਜ਼ ਏਜੰਸੂ ਰਾਏਟਰਜ਼ ਅਨੁਸਾਰ, ਵਨ 97 ਕਮਿਊਨੀਕੇਸ਼ਨ ਲਿਮਟਿਡ ਜੋ ਕਿ ਪੇਟੀਐੱਮ ਦਾ ਸੰਚਾਲਿਤ ਕਰਦੀ ਹੈ।


ਹਾਲ ਹੀ 'ਚ ਨੋਇਡਾ ਬੇਸਡ ਇਸ ਡਿਜੀਟਲ ਪੇਮੈਂਟ ਕੰਪਨੀ ਨੇ ਸਾਫ਼ਟਬੈਂਕ ਵਿਜ਼ਨ ਫੰਡ, ਐਂਡ ਫਾਇਨੈਂਸ਼ੀਅਲ ਟੀ ਰੋ ਪ੍ਰਾਈਜ਼ ਤੇ ਬਿਲੀਅਨ ਡਾਲਰ ਦੀ ਫੰਡਿੰਗ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਦੀ ਵੈਲਿਊ 16 ਬਿਲੀਅਨ ਡਾਲਰ ਹੋ ਗਈ ਸੀ। ਪਿਛਲੇ ਮਹੀਨੇ ਨਵੰਬਰ 'ਚ ਹੋਏ ਫੰਡਿੰਗ ਰਾਊਂਡ 'ਚ ਚੀਨੀ ਕੰਪਨੀ ਅਲਿਬਾਬਾ ਦੀ ਬਸਿਡਿਅਰੀ ਐਂਟ ਫਾਇਨੈਂਸ਼ੀਅਲ ਨੇ 400 ਮਿਲੀਅਨ ਡਾਲਰ ਤੇ ਸਾਫ਼ਟੈਂਕ ਨੇ 200 ਮਿਲੀਅਨ ਡਾਲਰ ਇਨਵੈਸਟ ਕੀਤੇ ਸੀ। ਇਸ ਸਾਲ ਕਿਸੇ ਇੰਡੀਅਨ ਸਟਾਰਟਅੱਪ ਦੁਆਰਾ ਇਕੱਠੇ ਕੀਤੀ ਗਈ ਫੰਡਿੰਗ ਰਊਂਡ ਹੈ। ਇਸ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਹੁਣ ਪੇਟੀਐੱਮ ਦੁਆਰਾ ਨਵੀਂ ਫੰਡਿੰਗ ਇਕੱਠੀ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ।

Posted By: Sarabjeet Kaur