ਨਵੀਂ ਦਿੱਲੀ, ਟੈਕ ਡੈਸਕ : RBI Mandate on Tokenization of Cards : ਜੇਕਰ ਤੁਸੀਂ ਆਨਲਾਈਨ ਪੇਮੈਂਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। ਅਸਲ ਵਿਚ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ RBI ਵੱਲੋਂ ਮਰਚੈਂਟ ਵੈੱਬਸਾਈਟ 'ਤੇ ਆਨਲਾਈਨ ਪੇਮੈਂਟ ਕਰਨ ਲਈ ਕਾਰਡ ਨੂੰ ਟੋਕਨਾਈਜ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਐੱਸਬੀਆਈ ਦਾ ਨਵਾਂ ਨਿਯਮ 1 ਜੁਲਾਈ 2022 ਤੋਂ ਦੇਸ਼ ਭਰ ਵਿਚ ਲਾਗੂ ਹੋ ਜਾਵੇਗਾ। ਪਰ ਜੇਕਰ ਤੁਸੀਂ ਈ-ਕਾਮਰਸ ਪੋਰਟਲ 'ਤੇ ਖਰੀਦਦਾਰੀ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਕਾਰਡ ਨੂੰ ਟੋਕਨਾਈਜ਼ ਕਰਵਾ ਲਓ। ਪਰ ਸਵਾਲ ਉੱਠਦਾ ਹੈ ਕਿ ਆਖ਼ਿਰ ਆਰਬੀਆਈ ਵੱਲੋਂ ਕਾਰਡ ਨੂੰ ਟੋਕਨਾਈਜ਼ਡ ਕਰਨ ਦਾ ਫ਼ੈਸਲਾ ਕਿਉਂ ਲਿਆ ਗਿਆ? ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...

1. ਟੋਕਨਾਈਜ਼ੇਸ਼ਨ ਕੀ ਹੈ?

ਟੋਕਨਾਈਜ਼ੇਸ਼ਨ ਦਾ ਮਤਲਬ ਕ੍ਰੈਡਿਟ ਤੇ ਡੈਬਿਟ ਕਾਰਡ ਦੇ ਵੇਰਵੇ ਨੂੰ ਟੋਕਨ ਨਾਂ ਦਾ ਬਦਲਵੇਂ ਕੋਡ ਨਾਲ ਬਦਲਣਾ ਹੈ। ਇਸ ਵਿਵਸਥਾ ਤਹਿਤ ਆਨਲਾਈਨ ਵਪਾਰੀਆਂ ਨੂੰ ਹੁਣ ਆਪਣੇ ਗਾਹਕਾਂ ਦੇ ਕਾਰਡ ਨੂੰ ਆਪਣੇ ਪਲੇਟਫਾਰਮ 'ਤੇ ਸਟੋਰ ਕਰਨ ਲਈ ਕਾਰਡ ਡਾਟਾ ਦੀ ਬਜਾਏ ਟੋਕਨ ਨੰਬਰਾਂ ਦੀ ਵਰਤੋਂ ਕਰਨੀ ਪਵੇਗੀ।

2. ਟੋਕਨਾਈਜ਼ੇਸ਼ਨ ਦੇ ਕੀ ਲਾਭ ਹਨ?

ਕਾਰਡ ਦੀ ਜਾਣਕਾਰੀ ਸਾਂਝੀ ਕਰਨ ਨਾਲ ਧੋਖਾਧੜੀ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਅਜਿਹੇ ਵਿਚ ਧੋਖਾਧੜੀ ਦੀਆਂ ਘਟਨਾਵਾਂ ਰੋਕਣ ਲਈ ਆਰਬੀਆਈ ਵੱਲੋਂ ਆਨਲਾਈਨ ਪੇਮੈਂਟ ਲਈ ਵਪਾਰੀਆਂ ਨੂੰ ਖਾਸ ਤਰ੍ਹਾਂ ਦੇ ਕੋਡ ਨੂੰ ਸਟੋਰ ਕਰਨ ਦਾ ਨਿਰਦੇਸ਼ ਦਿੱਤਾ ਹੈ ਜੋ ਕਿ ਤੁਹਾਡੇ ਅਸਲੀ ਕਾਰਡ ਨੰਬਰ ਨਹੀਂ ਹੋਣਗੇ।

3. ਟੋਕਨ ਕਿੱਥੇ-ਕਿੱਥੇ ਚੱਲੇਗਾ

ਇਕ ਟੋਕਨ ਸਿਰਫ਼ ਇਕ ਕਾਰਡ ਤੇ ਇਕ ਵਪਾਰੀ ਲਈ ਵੈਲਿਡ ਹੋਵੇਗਾ। ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਨੂੰ ਇਕ ਈ-ਕਾਮਰਸ ਸਾਈਟ ਲਈ ਟੋਕਨਾਈਜ਼ਡ ਕਰਦੇ ਹੋ ਤਾਂ ਉਸੇ ਕਾਰਡ ਦਾ ਦੂਸਰੀ ਸਾਈਟ 'ਤੇ ਵੱਖਰਾ ਟੋਕਨ ਹੋਵੇਗਾ। ਇਹ ਧੋਖਾਧੜੀ ਰੋਕਣ ਲਈ ਹੈ। ਇਸ ਤੋਂ ਇਲਾਵਾ ਤੁਸੀਂ ਲੈਣ-ਦੇਣ ਕਰਨ ਲਈ ਕਿਸੇ ਵੀ ਕਾਰਡ 'ਤੇ ਟੋਕਨ ਦੀ ਅਪੀਲ ਕਰ ਸਕਦੇ ਹੋ।

4. ਕੀ ਟੋਕਨਾਈਜ਼ਡ ਲਈ ਕੋਈ ਫੀਸ ਲਈ ਜਾਵੇਗੀ?

ਕਾਰਡ ਨੂੰ ਟੋਕਨਾਈਜ਼ ਕਰਨ ਲਈ ਕੋਈ ਸਰਵਿਸ ਚਾਰਜ ਨਹੀਂ ਲਿਆ ਜਾਵੇਗਾ। ਇਹ ਪੂਰੀ ਤਰ੍ਹਾਂ ਨਾਲ ਮੁਫ਼ਤ ਹੋਵੇਗਾ।

ਕੀ ਕਾਰਡ ਨੂੰ ਟੋਕਨਾਈਜ਼ ਕਰਵਾਉਣਾ ਲਾਜ਼ਮੀ ਹੈ?

ਨਹੀਂ, ਇਹ ਜ਼ਰੂਰੀ ਨਹੀਂ ਹੈ। ਜਦੋਂ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ ਜਾਂ ਤਾਂ ਇਕ ਟੋਕਨ ਬਣਾਉਂਦੇ ਹੋ ਤੇ ਇਸ ਨੂੰ ਆਪਣੇ ਫਿਊਚਰ ਇਸਤੇਮਾਲ ਲਈ ਖਾਸ ਵੈੱਬਸਾਈਟ 'ਤੇ ਸਟੋਰ ਕਰਦੇ ਹੋ। ਮੌਜੂਦਾ ਸਮੇਂ ਜਦੋਂ ਤੁਸੀਂ ਕੁਝ ਖਰੀਦਦੇ ਹੋ ਤਾਂ ਆਪਣਾ ਕਾਰਡ ਵੇਰਵਾ ਦਰਜ ਕਰਦੇ ਹੋ। ਹਾਲਾਂਕਿ ਹੁਣ ਆਰਬੀਆਈ ਨੇ 30 ਜੂਨ 2022 ਤੋਂ ਪਹਿਲਾਂ ਤੋਂ ਸਟੋਰ ਕਿਸੇ ਵੀ ਡਾਟਾ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।

Posted By: Seema Anand