ਨਵੀਂ ਦਿੱਲੀ, ਪੀਟੀਆਈ : ਸੁਪਰੀਮ ਕੋਰਟ ਨੇ ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਨ ਕਮਿਸ਼ਨ (ਐੱਨਸੀਡੀਆਰਸੀ) ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ’ਚ ਉਸਨੇ ਇਕ ਵਿਅਕਤੀ ਨੂੰ ਹਾਦਸੇ ’ਚ ਖਰਾਬ ਉਸਦੇ ਟਰੱਕ ਲਈ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉੱਚ ਅਦਾਲਤ ਨੇ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਸੈਂਸ ਕੰਪਨੀ ਲਿਮਟਿਡ ਨੂੰ ਉਸ ਵਿਅਤਕੀ ਨੂੰ 3.25 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ।

ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਵੀ. ਰਾਮਾਸੁਬਰਮਨੀਅਨ ਦੇ ਬੈਂਚ ਨੇ ਕਿਹਾ ਕਿ ਐੱਸਸੀਡੀਆਰਸੀ ਦਾ ਨਜ਼ਰੀਆ ਸਪੱਸ਼ਟ ਰੂਪ ਨਾਲ ਗਲਤ ਹੈ। ਬੈਂਚ ਨੇ ਕਿਹਾ, ਵਾਹਨ ਦੇ ਲਾਪ੍ਰਵਾਹੀ ਨਾਲ ਚਲਾਉਣ ਦੇ ਮਾਮਲੇ ’ਚ ਮਾਲ ਵਾਹਕ ਵਾਹਨ ’ਚ ਸਵਾਰ ਸਵਾਰੀਆਂ ਨੂੰ ਤੀਜੀ ਪਾਰਟੀ ਕਲੇਮ ਦੇ ਭੁਗਤਾਨ ਦਾ ਮਾਮਲਾ ਸਪੱਸ਼ਟ ਤੌਰ ’ਤੇ ਅਲੱਗ ਹੈ ਪਰ ਵਰਤਮਾਨ ਮਾਮਲਾ ਖੁੱਦ ਨੂੰ ਹੋਏ ਨੁਕਸਾਨ ਦਾ ਹੈ, ਜੋ ਇਕ ਘਟਨਾ ਹੈ ਅਤੇ ਮਾਲਵਾਹਕ ਵਾਹਨ ’ਚ ਸਵਾਰੀਆਂ ਦੀ ਗਿਣਤੀ ’ਤੇ ਨਿਰਭਰ ਕਰਦਾ ਹੈ।’ ਇਸਦੇ ਬਾਅਦ ਬੈਂਚ ਨੇ ਐੱਨਸੀਡੀਆਰਸੀ ਦੇ ਹੁਕਮ ਨੂੰ ਰੱਦ ਕਰਦੇ ਹੋਏ ਸੂਬਾ ਕਮਿਸ਼ਨ ਦੇ ਫੈਸਲੇ ਨੂੰ ਬਹਾਲ ਕਰ ਦਿੱਤਾ। ਇਸਦੇ ਨਾਲ ਹੀ ਕੰਪਨੀ ਨੂੰ ਤਿੰਨ ਮਹੀਨੇ ਅੰਦਰ ਮੁਆਵਜ਼ੇ ਦਾ ਭਗਤਾਨ ਕਰਨ ਦੇ ਹੁਕਮ ਦਿੱਤੇ।

Posted By: Jatinder Singh