SBI PPF Account : ਅੱਜਕੱਲ੍ਹ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਸਕੀਮ ਵਿੱਚ ਨਿਵੇਸ਼ ਕਰਨ ਬਾਰੇ ਸੋਚਦੇ ਰਹਿੰਦੇ ਹਨ। ਸਰਕਾਰ ਨਿਵੇਸ਼ ਲਈ ਕਈ ਯੋਜਨਾਵਾਂ ਵੀ ਚਲਾਉਂਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਆਉਣ ਵਾਲੇ ਸਮੇਂ ਵਿੱਚ ਕਦੋਂ ਪੈਸੇ ਦੀ ਲੋੜ ਪੈ ਜਾਵੇ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਨਿਵੇਸ਼ ਕਰਨਾ ਚਾਹੀਦਾ ਹੈ।

ਬਜ਼ਾਰ ਵਿੱਚ ਬਹੁਤ ਸਾਰੀਆਂ ਸਕੀਮਾਂ ਉਪਲਬਧ ਹੋਣ ਕਾਰਨ ਕਈ ਵਾਰ ਅਸੀਂ ਉਲਝਣ ਵਿੱਚ ਪੈ ਜਾਂਦੇ ਹਾਂ ਕਿ ਕਿਹੜੀ ਸਕੀਮ ਸਾਨੂੰ ਹੋਰ ਸਕੀਮਾਂ ਦੇ ਮੁਕਾਬਲੇ ਵਧੀਆ ਰਿਟਰਨ ਦੇਵੇਗੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਦੱਸਾਂਗੇ ਜਿੱਥੇ ਤੁਸੀਂ ਲੰਬੇ ਸਮੇਂ ਲਈ ਨਿਵੇਸ਼ ਕਰ ਸਕਦੇ ਹੋ।

ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਗਾਹਕਾਂ ਲਈ PPF ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਵਿੱਚ ਗਾਹਕ ਨੂੰ ਚੰਗੇ ਵਿਆਜ ਦੇ ਨਾਲ ਸੁਰੱਖਿਆ ਵੀ ਦਿੱਤੀ ਜਾ ਰਹੀ ਹੈ। ਗਾਹਕ ਆਪਣਾ PPF ਖਾਤਾ ਆਨਲਾਈਨ ਵੀ ਖੋਲ੍ਹ ਸਕਦੇ ਹਨ।

ਕਿੰਨਾ ਮਿਲੇਗਾ ਵਿਆਜ (PPF Interest Rate)?

ਇਸ ਸਕੀਮ ਵਿੱਚ ਤੁਹਾਡੀ ਨਿਵੇਸ਼ ਰਕਮ 15 ਸਾਲਾਂ ਬਾਅਦ ਪਰਿਪੱਕ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਸ ਯੋਜਨਾ 'ਚ 7.1 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਪਬਲਿਕ ਪ੍ਰੋਵੀਡੈਂਟ ਫੰਡ (PPF) ਸਕੀਮ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਇਸ ਸਕੀਮ ਵਿੱਚ ਸੇਵਾਮੁਕਤੀ ਤੋਂ ਬਾਅਦ ਬੱਚਤ ਦੇ ਨਾਲ ਟੈਕਸ ਲਾਭ ਵੀ ਦਿੱਤੇ ਜਾਂਦੇ ਹਨ।

ਕਿਵੇਂ ਖੋਲ੍ਹਿਆ ਜਾਵੇ ਪੀਪੀਐਫ ਖਾਤਾ (How to open PPF Account)?

  • ਸਭ ਤੋਂ ਪਹਿਲਾਂ ਤੁਹਾਨੂੰ www.onlinesbi.com 'ਤੇ ਜਾਣਾ ਹੋਵੇਗਾ ਅਤੇ SBI ਦਾ ਆਨਲਾਈਨ ਖਾਤਾ ਟੈਬ ਖੋਲ੍ਹਣਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਬੇਨਤੀ ਅਤੇ ਪੁੱਛਗਿੱਛ ਦਾ ਵਿਕਲਪ ਚੁਣਨਾ ਹੋਵੇਗਾ। ਹੇਠਾਂ ਦਿਖਾਏ ਗਏ ਡ੍ਰੌਪਡਾਉਨ ਮੀਨੂ ਤੋਂ ਨਵੇਂ ਪੀਪੀਐਫ ਖਾਤੇ ਲਈ ਲਿੰਕ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਇਕ ਨਵੀਂ ਵਿੰਡੋ ਖੁੱਲੇਗੀ, ਜਿਸ 'ਤੇ ਨਵਾਂ ਪੇਜ ਖਾਤਾ ਦਿਖਾਈ ਦੇਵੇਗਾ। ਉੱਥੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਨਾਮ, ਪਤਾ, ਪੈਨ ਕਾਰਡ ਅਤੇ CIF ਨੰਬਰ ਵਰਗੇ ਕਈ ਵੇਰਵੇ ਦਰਜ ਕਰਨੇ ਪੈਣਗੇ।
  • ਜੇਕਰ ਤੁਸੀਂ ਕਿਸੇ ਨਾਬਾਲਗ ਦੀ ਤਰਫੋਂ ਖਾਤਾ ਖੋਲ੍ਹ ਰਹੇ ਹੋ ਤਾਂ ਤੁਹਾਨੂੰ ਹੇਠਾਂ ਦਰਸਾਏ ਗਏ ਦੋਵਾਂ ਬਾਕਸ 'ਤੇ ਨਿਸ਼ਾਨ ਲਗਾਉਣਾ ਹੋਵੇਗਾ। ਜੇਕਰ ਤੁਸੀਂ ਨਾਬਾਲਗ ਨਹੀਂ ਹੋ ਤਾਂ ਤੁਹਾਨੂੰ ਉਸ ਬਾਕਸ 'ਤੇ ਕਲਿੱਕ ਕਰਨ ਦੀ ਲੋੜ ਨਹੀਂ ਹੈ।
  • ਇਸ ਤੋਂ ਬਾਅਦ ਤੁਹਾਨੂੰ ਉਸ ਬੈਂਕ ਦਾ ਬ੍ਰਾਂਚ ਕੋਡ ਅਤੇ ਨਾਮ ਦਰਜ ਕਰਨਾ ਹੋਵੇਗਾ ਜਿਸ ਵਿੱਚ ਤੁਸੀਂ ਖਾਤਾ ਖੋਲ੍ਹਣਾ ਚਾਹੁੰਦੇ ਹੋ।
  • ਇਸ ਤੋਂ ਬਾਅਦ ਤੁਸੀਂ ਸਬਮਿਟ ਬਟਨ 'ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਫਾਰਮ ਸਬਮਿਟ ਹੋ ਜਾਵੇਗਾ ਅਤੇ ਸਕ੍ਰੀਨ 'ਤੇ ਦਿਖਾਈ ਦੇਵੇਗਾ।
  • ਤੁਹਾਨੂੰ ਸਕਰੀਨ 'ਤੇ ਦਿਖਾਇਆ ਗਿਆ ਰੈਫਰੈਂਸ ਨੰਬਰ ਲਿਖਣਾ ਹੋਵੇਗਾ ਤੇ ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ।
  • ਤੁਹਾਨੂੰ PPF ਔਨਲਾਈਨ ਐਪਲੀਕੇਸ਼ਨ ਪ੍ਰਿੰਟ ਵਿਕਲਪ ਤੋਂ ਖਾਤਾ ਖੋਲ੍ਹਣ ਵਾਲੇ ਫਾਰਮ ਦਾ ਪ੍ਰਿੰਟ ਆਊਟ ਲੈਣਾ ਹੋਵੇਗਾ।
  • ਤੁਹਾਨੂੰ ਇਸ ਫਾਰਮ ਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਕੇਵਾਈਸੀ ਦੇ ਨਾਲ 30 ਦਿਨਾਂ ਦੇ ਅੰਦਰ ਸ਼ਾਖਾ ਵਿੱਚ ਜਮ੍ਹਾ ਕਰਨਾ ਹੋਵੇਗਾ।

Posted By: Seema Anand