Covid19 ਕਾਰਨ ਬਹੁਤ ਸਾਰੇ ਲੋਕਾਂ ਦਾ ਕੰਮ-ਧੰਦਾ ਛੁੱਟ ਗਿਆ ਹੈ। ਇਸ ਲਈ ਕੇਂਦਰ ਸਰਕਾਰ ਨੇ ਪਰਵਾਸੀ ਨਾਗਰਿਕਾਂ ਨੂੰ Ration ਮੁਹੱਈਆ ਕਰਵਾਉਣ ਲਈ 'ਵਨ ਨੇਸ਼ਨ ਵਨ ਰਾਸ਼ਨ ਕਾਰਡ' (One Nation One Ration Card) ਯੋਜਨਾ ਸ਼ੁਰੂ ਕੀਤੀ ਹੈ। ਇਸ ਕਾਰਨ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਜਾਂ ਗ਼ਰੀਬ ਲੋਕਾਂ ਨੂੰ ਸਰਕਾਰ ਬਹੁਤ ਹੀ ਘੱਟ ਕੀਮਤ 'ਚ ਕਣਕ, ਚਾਵਲ ਵਰਗਾ ਜ਼ਰੂਰੀ ਅਨਾਜ ਮੁਹੱਈਆ ਕਰਵਾਉਂਦੀ ਹੈ। ਇਸ ਯੋਜਨਾ ਦਾ ਲਾਭ ਕੋਈ ਵੀ ਰਾਸ਼ਨ ਕਾਰਡ ਧਾਰਕ ਲੈ ਸਕਦਾ ਹੈ।

ਸਰਕਾਰ ਨੇ ਕੌਮੀ ਖ਼ੁਰਾਕ ਸੁਰੱਖਿਆ ਐਕਟ 2013 ਤਹਿਤ ਵਨ ਨੇਸ਼ਨ-ਵਨ ਰਾਸ਼ਨ ਕਾਰਡ ਯੋਜਨਾ (ONORC Scheme) ਦੇਸ਼ਭਰ ਵਿਚ ਲਾਗੂ ਕੀਤੀ ਸੀ। ਇਸ ਵਿਚ ਰਾਸ਼ਨ ਕਾਰਡ ਧਾਰਕ ਦੇਸ਼ ਵਿਚ ਕਿਤਿਓਂ ਵੀ ਰਾਸ਼ਨ ਲੈ ਸਕਦਾ ਹੈ। ਇਸ ਨੈੱਟਵਰਕ 'ਚ ਦੇਸ਼ ਦੀਆਂ ਲਗਪਗ 5.25 ਲੱਖ ਰਾਸ਼ਨ ਦੁਕਾਨਾਂ ਸ਼ਾਮਲ ਹਨ।

ਕੀ ਹੈ ਵਿਵਸਥਾ

ਇਹ ਵਿਵਸਥਾ ਹਰ ਜਗ੍ਹਾ ਰਾਸ਼ਨ ਮੁਹੱਈਆ ਕਰਵਾਉਂਦੀ ਹੈ ਜੋ ਬਾਇਓਮੈਟ੍ਰਿਕ ਸਿਸਟਮ 'ਤੇ ਆਧਾਰਤ ਹੈ। ਇਸ ਨਾਲ ਰਾਸ਼ਨ ਕਾਰਡ ਧਾਰਕ ਦੀ ਪਛਾਣ ਉਸ ਦੀਆਂ ਅੱਖਾਂ ਤੇ ਹੱਥਾਂ ਦੇ ਅੰਗੂਠੇ ਤੋਂ ਹੁੰਦੀ ਹੈ। National Food Security Act ਅਨੁਸਾਰ 65 ਸਾਲ ਤੋਂ ਜ਼ਿਆਦਾ ਦੇ ਲੋਕ ਤੇ ਦਿਵਿਆਂਗਾ ਨੂੰ ਉਨ੍ਹਾਂ ਦੇ ਘਰ ਹੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।

Mera Ration App Download

ਵਨ ਨੇਸ਼ਨ ਵਨ ਰਾਸ਼ਨ ਕਾਰਡ (One Nation One Ration Card) ਦੇਸ਼ ਭਰ ਵਿਚ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਨੇ ਮੇਰਾ ਰਾਸ਼ਨ ਐਪ ਲਾਂਚ (Mera Ration App Download) ਕੀਤਾ ਸੀ, ਜਿਸ 'ਤੇ ਚੈੱਕ ਕਰ ਸਕਦੇ ਹਾਂ ਕਿੰਨਾ ਰਾਸ਼ਨ ਮਿਲੇਗਾ।

32 ਸੂਬੇ ਜੁੜੇ

ਰਾਸ਼ਨ ਕਾਰਡ ਯੋਜਨਾ ਨਾਲ ਦੇਸ਼ ਭਰ ਦੇ 32 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੁੜ ਚੁੱਕੇ ਹਨ। ਰਾਸ਼ਨ ਕਾਰਡ ਧਾਰਕ ਜੇਕਰ ਦੂਸਰੇ ਸ਼ਹਿਰ ਜਾ ਰਿਹਾ ਹੈ ਤਾਂ ਉਹ ਮੇਰਾ ਰਾਸ਼ਨ ਐਪ 'ਤੇ ਖ਼ੁਦ ਰਜਿਸਟਰ ਕਰ ਕੇ ਦੱਸ ਸਕਦਾ ਹੈ ਕਿ ਇਸ ਨਾਲ ਉਸ ਨੂੰ ਉਸ ਸੂਬੇ 'ਚ ਰਾਸ਼ਨ ਮਿਲ ਜਾਵੇਗਾ। ਇਹੀ ਨਹੀਂ ਪਰਵਾਸੀ ਲਾਭਪਾਤਰੀਆਂ ਨੂੰ ਇਸ ਐਪ ਜ਼ਰੀਏ ਪਤਾ ਕਰਨਾ ਆਸਾਨ ਹੋਵੇਗਾ ਕਿ ਉਨ੍ਹਾਂ ਕੋਲ PDS ਤਹਿਤ ਸੰਚਾਲਿਤ ਰਾਸ਼ਨ ਦੀਆਂ ਕਿੰਨੀਆਂ ਦੁਕਾਨਾਂ ਹਨ ਤੇ ਕਿਹੜੀ ਦੁਕਾਨ ਉਨ੍ਹਾਂ ਦੇ ਸਭ ਤੋਂ ਵੱਧ ਨੇੜੇ ਹੈ।

Aadhaar-Ration Card Linking

  • uidai.gov.in 'ਤੇ ਜਾਓ।
  • 'Start Now' ਦੇ ਆਪਸ਼ਨ 'ਤੇ ਕਲਿੱਕ ਕਰੋ।
  • ਤੁਹਾਨੂੰ ਇੱਥੇ ਆਪਣਾ ਐਡਰੈੱਸ ਭਰਨਾ ਪਵੇਗਾ।
  • ਇੱਥੇ 'Ration Card Benefit' ਦੇ ਆਪਸ਼ਨ 'ਤੇ ਕਲਿੱਕ ਕਰਨਾ ਪਵੇਗਾ।
  • ਆਧਾਰ ਕਾਰਡ ਨੰਬਰ, ਰਾਸ਼ਨ ਕਾਰਡ ਨੰਬਰ, ਈ-ਮੇਲ ਅਡਰੈੱਸ ਤੇ ਮੋਬਾਈਲ ਨੰਬਰ ਆਦਿ ਭਰਨਾ ਪਵੇਗਾ।
  • ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ OTP ਆਵੇਗਾ।
  • OTP ਭਰਤੇ ਹੀ ਤੁਹਾਡੀ ਸਕ੍ਰੀਨ 'ਤੇ ਪ੍ਰੋਸੈੱਸ ਕੰਪਲੀਟ ਹੋਣ ਦਾ ਮੈਸੇਜ ਨਜ਼ਰ ਆਉਣ ਲੱਗੇਗਾ।
  • ਆਧਾਰ ਵੈਰੀਫਾਈ ਹੋਣ ਤੋਂ ਬਾਅਦ ਤੁਹਾਡੇ ਸਾਸ਼ਨ ਕਾਰਡ ਨਾਲ ਲਿੰਕ ਹੋ ਜਾਵੇਗਾ।

Posted By: Seema Anand