v> ਨਵੀਂ ਦਿੱਲੀ (ਏਜੰਸੀ) : ਕਿਰਤੀ ਵਰਗ 'ਚ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਲਈ, ਕੇਂਦਰ 'ਵਨ ਪੈਨਸ਼ਨ, ਵਨ ਪੇ ਡੇ' (ਇਕ ਦੇਸ਼, ਇਕ ਹੀ ਤਨਖ਼ਾਹ ਦਾ ਦਿਨ) ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਸ਼ੁੱਕਰਵਾਰ ਨੂੰ ਕਿਹਾ।

ਕੇਂਦਰੀ ਸੁਰੱਖਿਆ ਨਿੱਜੀ ਸਨਅੱਤ ਸੰਘ (CAPSI) ਵੱਲੋਂ ਕਰਵਾਈ ਸਿਕਊਰਟੀ ਲੀਡਰਸ਼ਿਪ ਸਮਿਟ 2019 ਨੂੰ ਸੰਬੋਧਨ ਕਰਦਿਆਂ ਗੰਗਵਾਰ ਨੇ ਕਿਹਾ, 'ਵੱਖ-ਵੱਖ ਖੇਤਰਾਂ 'ਚ ਹਰ ਮਹੀਨੇ ਇਕ ਪੈਨ-ਇੰਡੀਆ ਸਿੰਗਲ ਵੇਜ ਡੇਅ ਹੋਣਾ ਚਾਹੀਦਾ ਹੈ ਤਾਂ ਜੋ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਮਿਲ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਾਨੂੰਨ ਦੇ ਜਲਦ ਤੋਂ ਜਲਦ ਪਾਸ ਹੋਣ ਲਈ ਉਤਸੁਕ ਹਨ। ਇਸੇ ਤਰ੍ਹਾਂ, ਅਸੀਂ ਸਾਰੇ ਖੇਤਰਾਂ 'ਚ ਬਰਾਬਰ ਘੱਟੋ-ਘੱਟ ਮਜ਼ਦੂਰ ਦੇਖ ਰਹੇ ਹਾਂ ਜਿਹੜੀ ਕਾਮਿਆਂ ਦੀ ਬਿਹਤਰ ਰੋਜ਼ੀ-ਰੋਟੀ ਦੀ ਰੱਖਿਆ ਕਰੇਗੀ।'

Posted By: Seema Anand